ਅਹਿਮਦਾਬਾਦ। ਲੋਕਸਭਾ ਚੋਣਾਂ ਨੂੰ ਲੈ ਕੇ ਆਪਣੇ ਵਿਵਾਦਿਤ ਬਿਆਨ ਤੇ ਦੂਸਰੀਆਂ ਪਾਰਟੀਆਂ 'ਤੇ ਟਿੱਪਣੀ ਨੂੰ ਲੈ ਕੇ ਕਾਂਗਰਸੀ ਆਗੂ ਤੇ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਸੁਰਖੀਆਂ 'ਚ ਬਣੇ ਹੋਏ ਹਨ। ਨਵਜੋਤ ਸਿੰਘ ਸਿੱਧੂ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ ਕੱਸਿਆ ਹੈ। ਗੁਜਰਾਤ ਦੇ ਅਹਿਮਦਾਬਾਦ ਵਿੱਚ ਸਿੱਧੂ ਨੇ ਕੇਂਦਰ ਸਰਕਾਰ ਦੀ ਜਨਧਨ ਯੋਜਨਾ ਉੱਤੇ ਸਵਾਲ ਚੁੱਕਦੇ ਹੋਏ ਪੀਐੱਮ ਮੋਦੀ ਨੂੰ ਨਿਸ਼ਾਨੇ ਉੱਤੇ ਲਿਆ। ਇਸ ਦੌਰਾਨ ਉਨ੍ਹਾਂ ਨੇ ਯੋਗਗੁਰੂ ਰਾਮਦੇਵ ਦੀ ਨਕਲ ਉਤਾਰਦਿਆਂ ਪੀਐੱਮ ਮੋਦੀ 'ਤੇ ਸ਼ਬਦੀ ਵਾਰ ਕੀਤਾ ਤੇ ਕਿਹਾ, "ਅਰੇ ਨਰਿੰਦਰ ਮੋਦੀ ਇਹ ਰਾਸ਼ਟਰ ਭਗਤੀ ਹੈ ਤੁਮਹਾਰੀ ਕਿ ਪੇਟ ਖਾਲੀ ਹੈ ਔਰ ਯੋਗਾ ਕਰਾਇਆ ਜਾ ਰਹਾ ਹੈ, ਬਾਬਾ ਰਾਮਦੇਵ ਹੀ ਬਨਾ ਦੋ ਸਬਕੋ।"
ਵੇਖੋ, ਜਦੋਂ ਸਿੱਧੂ ਨੇ ਉਤਾਰੀ ਰਾਮਦੇਵ ਦੀ ਨਕਲ, ਬੋਲੇ- 'ਪੇਟ ਖਾਲੀ ਔਰ ਯੋਗ, ਜੇਬ ਖਾਲੀ ਔਰ ਖਾਤਾ ਖੋਲ' - ਨਵਜੋਤ ਸਿੰਘ ਸਿੱਧੂ
ਗੁਜਰਾਤ 'ਚ ਗੱਜੇ ਸਿੱਧੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕੱਸਿਆ ਤੰਜ, ਕਿਹਾ, "ਪੇਟ ਖਾਲੀ ਹੈ ਔਰ ਯੋਗਾ ਕਰਵਾਇਆ ਜਾ ਰਹਾ ਹੈ ਔਰ ਜੇਬ ਖਾਲੀ ਹੈ ਖਾਤਾ ਖੁੱਲਵਾਇਆ ਜਾ ਰਹਾ ਹੈ। ਯੇ ਰਾਸ਼ਟਰ ਭਗਤੀ ਹੈ ਤੁਮਹਾਰੀ।"
ਨਵਜੋਤ ਸਿੰਘ ਸਿੱਧੂ, ਕੈਬਿਨੇਟ ਮੰਤਰੀ, ਪੰਜਾਬ।
ਦੱਸ ਦਈਏ ਕਿ ਬੀਤੇ ਦਿਨ ਨਵਜੋਤ ਸਿੰਘ ਸਿੱਧੂ ਨੇ ਬਿਹਾਰ ਦੇ ਕਟਿਹਾਰ 'ਚ ਵਿਵਾਦਿਤ ਬਿਆਨ ਦਿੱਤਾ ਸੀ, ਜਿਸਨੂੰ ਲੈ ਕੇ ਸਿੱਧੂ 'ਤੇ ਮਾਮਲਾ ਵੀ ਦਰਜ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਸਿੱਧੂ ਨੇ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਜੇ ਲੋਕਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣਾ ਹੈ ਤਾਂ ਸਾਰੇ ਮੁਸਲਮਾਨਾਂ ਨੂੰ ਇੱਕਜੁਟ ਹੋ ਕੇ ਵੋਟ ਕਰਨਾ ਹੋਵੇਗਾ।