ਨਵੀਂ ਦਿੱਲੀ:ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਅਹਿਮਦ ਪਟੇਲ ਵੀ ਮੌਜੂਦ ਸਨ। ਮੁਲਾਕਾਤ ਦੌਰਾਨ ਸਿੱਧੂ ਨੇ ਰਾਹੁਲ ਨੂੰ ਇਕ ਚਿੱਠੀ ਸੌਪੀ ਜਿਸ ਵਿਚ ਉਨ੍ਹਾਂ ਸਾਰੀ ਸਥਿਤੀ ਬਾਰੇ ਦੱਸਿਆ। ਨਵਜੋਤ ਸਿੰਘ ਸਿੱਧੂ ਨੇ ਟਵਿਟਰ 'ਤੇ ਇਸ ਦੀ ਜਾਣਕਾਰੀ ਦਿੱਤੀ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਨਵਜੋਤ ਸਿੰਘ ਸਿੱਧੂ ਨੇ ਕੀਤੀ ਮੁਲਾਕਾਤ
ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕਰ ਇਕ ਚਿੱਠੀ ਸੌਪੀ ਜਿਸ ਵਿਚ ਉਨ੍ਹਾਂ ਸਾਰੀ ਸਥਿਤੀ ਬਾਰੇ ਦੱਸਿਆ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ
ਜ਼ਿਕਰਯੌਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਦੀ ਲੜਾਈ ਵੱਧਦੀ ਜਾ ਰਹੀ ਹੈ। ਸਿੱਧੂ ਨੇ ਪੰਜਾਬ ਕੈਬਿਨੇਟ ਬੈਠਕ 'ਚ ਵੀ ਹਿੱਸਾ ਨਹੀਂ ਲਿਆ ਸੀ। ਸਿੱਧੂ ਨੂੰ 'ਸੈਰ-ਸਪਾਟਾ ਤੇ ਸਥਾਨਕ ਸਰਕਾਰਾ' ਵਿਭਾਗ ਬਦਲ ਕੇ ਬਿਜਲੀ ਵਿਭਾਗ ਸੌਪਿਆਂ ਗਿਆ ਹੈ। ਸਿੱਧੂ ਅਪਣਾ ਮਹਿਕਮਾ ਬਦਲੇ ਜਾਣ ਤੋਂ ਬਾਅਦ ਦੇ ਨਰਾਜ਼ ਚਲ ਰਹੇ ਹਨ।