ਕਾਸ਼ੀਪੁਰ: ਕੋਰੋਨਾ ਮਹਾਂਮਾਰੀ ਨੂੰ ਹਰਾਉਣ ਲਈ ਦੇਸ਼ਭਰ ਵਿੱਚ ਜਾਰੀ ਲੌਕਡਾਊਨ ਕਾਰਨ ਪ੍ਰਦੇਸ਼ਾਂ ਵਿੱਚ ਕਈ ਲੋਕ ਫੱਸੇ ਹੋਏ ਹਨ। ਅਜਿਹੇ ਵਿੱਚ ਹੁਣ ਕੇਂਦਰ ਸਰਕਾਰ ਵਿਦੇਸ਼ਾਂ ਵਿੱਚ ਫੱਸੇ ਲੋਕਾਂ ਨੂੰ ਲਿਆਉਣ ਦਾ ਕੰਮ ਸ਼ੁਰੂ ਕਰਨ ਜਾ ਰਹੀ ਹੈ। ਉੱਥੇ ਹੀ ਕਾਸ਼ੀਪੁਰ ਦੀ ਰਹਿਣ ਵਾਲੀ ਭਾਰਤ ਦੀ ਨੈਸ਼ਨਲ ਸ਼ੂਟਰ ਆਯੂਸ਼ੀ ਤੇ ਉਨ੍ਹਾਂ ਦੇ ਪਤੀ ਸਕਸ਼ਮ ਗੁਪਤਾ ਨੇ ਜ਼ਾਮਬੀਆ ਤੋਂ ਆਪਣੇ ਵਤਨ ਵਾਪਸੀ ਲਈ ਅਪੀਲ ਕੀਤੀ ਹੈ।
ਲੌਕਡਾਊਨ ਕਾਰਨ ਕਈ ਲੋਕ ਦੇਸ਼ ਦੇ ਅਲਗ-ਅਲਗ ਥਾਵਾਂ ਵਿੱਚ ਫੱਸੇ ਹੋਏ ਹਨ। ਇਸੇ ਦਰਮਿਆਨ ਭਾਰਤ ਦੀ ਨੈਸ਼ਨਲ ਸ਼ੂਟਰ ਆਯੂਸ਼ੀ ਤੇ ਉਨ੍ਹਾਂ ਦੇ ਪਤੀ ਨੇ ਸਰਕਾਰ ਨੂੰ ਜ਼ਾਮਬੀਆ ਤੋਂ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ।