ਨਵੀਂ ਦਿੱਲੀ: ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਬੇਨਤੀ ਕੀਤੀ ਕਿ ਉਹ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਤੇ ਰਾਜਨੀਤੀ ਨਾ ਕਰਨ ਅਤੇ ਯਾਦ ਕੀਤਾ ਜਾਵੇ ਜਦੋਂ 1962 ਵਿੱਚ ਭਾਰਤ-ਚੀਨ ਯੁੱਧ ਦੇ ਬਾਅਦ ਚੀਨ ਨੇ 45,000 ਵਰਗ ਕਿਲੋਮੀਟਰ ਭਾਰਤੀ ਜ਼ਮੀਨ ਤੇ ਕਬਜ਼ਾ ਕਰ ਲਿਆ ਸੀ।
ਸਾਬਕਾ ਰੱਖਿਆ ਮੰਤਰੀ ਪਵਾਰ ਨੇ ਕਿਹਾ, "ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ 1962 ਵਿੱਚ ਕੀ ਹੋਇਆ ਸੀ। ਜਦੋਂ ਚੀਨ ਨੇ ਭਾਰਤ ਦੀ 45,000 ਵਰਗ ਕਿਲੋਮੀਟਰ ਜ਼ਮੀਨ 'ਤੇ ਕਬਜ਼ਾ ਕਰ ਲਿਆ ਸੀ। ਇਸ ਤਰ੍ਹਾਂ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਕਿਸੇ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਅਤੀਤ ਵਿੱਚ ਕੀ ਹੋਇਆ ਸੀ।"
ਪਵਾਰ, ਰਾਹੁਲ ਗਾਂਧੀ ਦੇ ਉਨ੍ਹਾਂ ਇਲਜ਼ਾਮਾਂ ਦੇ ਬਾਰੇ ਵਿੱਚ ਜਵਾਬ ਦੇ ਰਹੇ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ਼ ਦੀ ਗਲਵਾਨ ਘਾਟੀ ਵਿੱਚ ਹੋਏ ਵਿਵਾਦ ਦੌਰਾਨ ਚੀਨ ਨੂੰ ਜ਼ਮੀਨ ਦੇ ਦਿੱਤੀ।