ਪੌੜੀ: ਰਾਸ਼ਟਰ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਆਪਣੀ ਪਤਨੀ ਨਾਲ ਅੱਜ ਆਪਣੇ ਜੱਦੀ ਪਿੰਡ ਘੀੜੀ ਪਹੁੰਚੇ ਹਨ। ਜਿੱਥੇ ਉਨ੍ਹਾਂ ਨੇ ਕੁਲਦੇਵੀ ਮੰਦਰ ਪਹੁੰਚ ਕੇ ਆਪਣੀ ਕੁਲਦੇਵੀ ਦੀ ਪੂਜਾ ਕੀਤੀ ਹੈ। ਕੁਲਦੇਵੀ ਦੀ ਪੂਜਾ ਕਰਨ ਤੋਂ ਬਾਅਦ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ।
ਦੱਸ ਦਈਏ ਕਿ ਅਜੀਤ ਡੋਵਾਲ ਆਪਣੇ ਜੱਦੀ ਪਿੰਡ ਕਰੀਬ ਇੱਕ ਸਾਲ ਪਹਿਲਾਂ ਆਏ ਸੀ ਤੇ ਆਪਣੀ ਕੁਲਦੇਵੀ ਦੇ ਮੰਦਰ ਵਿੱਚ ਪੂਜਾ ਦੇ ਬਾਅਦ ਕਾਫੀ ਸਮਾਂ ਪਿੰਡ ਵਾਸੀਆਂ ਨਾਲ ਬਤੀਤ ਕੀਤਾ ਸੀ।
ਅਜੀਤ ਡੋਵਾਲ ਦੇ ਪਿੰਡ ਵਿੱਚ ਆਉਣ ਦੀ ਸੂਚਨਾ ਮਿਲਣ ਉੱਤੇ ਆਲੇ-ਦੁਆਲੇ ਦੇ ਪਿੰਡ ਵਾਸੀ ਸਵੇਰ ਤੋਂ ਹੀ ਮੰਦਰ ਦੇ ਨੇੜੇ ਪਹੁੰਚ ਗਏ ਸੀ ਪਰ ਸੁਰੱਖਿਆ ਕਰਕੇ ਕਿਸੇ ਨੂੰ ਵੀ ਅਜੀਤ ਡੋਵਾਲ ਨਾਲ ਮਿਲਣ ਦੀ ਇਜ਼ਾਜਤ ਨਹੀਂ ਸੀ। ਮੰਦਰ ਵਿੱਚ ਪੂਜਾ ਕਰਨ ਤੋਂ ਬਾਅਦ ਅਜੀਤ ਡੋਵਾਲ ਖੁਦ ਪਿੰਡ ਵਾਸੀਆਂ ਕੋਲ ਗਏ ਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਨਾਲ ਹੀ ਉਨ੍ਹਾਂ ਨੇ ਬਜ਼ੁਰਗਾਂ ਦਾ ਆਸ਼ੀਰਵਾਦ ਵੀ ਲਿਆ।