ਗੁਜਰਾਤ: ਰਾਸ਼ਟਰਪਤੀ ਰਾਮਨਾਥ ਕੋਵਿੰਦ ਗੁਜਰਾਤ ਦੇ ਕੇਵੜਿਆ ’ਚ ਆਯੋਜਿਤ ਹੋਣ ਵਾਲੇ ਅਖ਼ਿਲ ਭਾਰਤੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ 80ਵੇਂ ਸੰਮੇਲਨ ਦਾ ਉਦਘਾਟਨ ਕਰਨ ਪਹੁੰਚੇ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੇਵੜਿਆ ’ਚ "ਸਟੈਚੁ ਆਫ਼ ਯੂਨਿਟੀ" ’ਤੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਵੀ ਦਿੱਤੀ।
ਅਖ਼ਿਲ ਭਾਰਤੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸੰਮੇਲਨ ਦੇ ਉਦਘਾਟਨ ਮੌਕੇ ਰਾਸ਼ਟਰਪਤੀ ਨੇ ਜਨਤਾ ਨੂੰ ਸੰਬੋਧਿਤ ਕੀਤਾ।
ਜਾਣੋ, ਰਾਸ਼ਟਪਤੀ ਦੇ ਸੰਬੋਧਨ ਦੇ ਕੁਝ ਅਹਿਮ ਅੰਸ਼:
ਨਰਮਦਾ ਜ਼ਿਲ੍ਹੇ ਦੇ ਕੇਵੜਿਆ ਪਿੰਡ ’ਚ "ਸਟੈਚੁ ਆਫ਼ ਯੂਨਿਟੀ" ਦੇ ਨੇੜੇ ਟੈਂਟ ਸਿਟੀ ’ਚ 80ਵੇਂ ਅਖ਼ਿਲ ਭਾਰਤੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸੰਮੇਲਨ ਦੌਰਾਨ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਕੋਵਿੰਦ ਨੇ ਕਿਹਾ ਲੋਕਾਂ ਦੁਆਰਾ ਚੁਣੇ ਗਏ ਨੁਮਾਇੰਦਿਆਂ ਦੁਆਰਾ ਗੈਰ ਸੰਵਿਧਾਨਕ ਸ਼ਬਦਾਵਲੀ ਅਤੇ ਅਨੁਸ਼ਾਸਨਹੀਣਤਾ ਵਰਤਣ ਨਾਲ ਉਨ੍ਹਾਂ ਨੂੰ ਚੁਣਨ ਵਾਲਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।
ਇਹ ਉਨ੍ਹਾਂ ਲਈ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਅਖ਼ਿਲ ਭਾਰਤੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ 80ਵਾਂ ਸੰਮੇਲਨ, ਸਰਦਾਰ ਵੱਲਭ ਭਾਈ ਪਟੇਲ ਦੀ ਪ੍ਰਤਿਮਾ ਦੇ ਨੇੜੇ ਹੋ ਰਿਹਾ ਹੈ। ਸਰਦਾਰ ਪਟੇਲ ਦੀ ਪ੍ਰਤਿਮਾ, ਵਿਸ਼ਵ ਦੀ ਸਭ ਤੋਂ ਉੱਚੀ ਪ੍ਰਤਿਮਾ ਹੈ। ਇਹ ਦੇਸ਼ ਲਈ ਵੀ ਮਾਣ ਦੀ ਗੱਲ ਹੈ।
ਭਾਰਤ ਦੀ ਸੰਸਦ ਨੇ, ਲੋਕਾਂ ਦੀ ਭਾਗੀਦਾਰੀ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਅਤੇ ਸਿਹਤਮੰਦ ਵਿਚਾਰ ਵਟਾਂਦਰੇ ਨੂੰ ਉਤਸ਼ਾਹਿਤ ਕਰਨ ਦੇ ਮਾਮਲੇ ’ਚ ਲੋਕਾਂ ਦੇ ਦਿਲਾਂ ਵਿਸ਼ੇਸ਼ ਸਥਾਨ ਬਣਾਇਆ ਹੈ। ਰਾਜਾਂ ਦੀ ਵਿਧਾਨ ਸਭਾਵਾਂ ਅਤੇ ਵਿਧਾਨ ਪਰਿਸ਼ਦਾਂ ਵਿੱਚ ਵੀ, ਲੋਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਸਾਕਾਰ ਕਰਨ ’ਚ ਸੱਚ ਸਾਬਤ ਹੋਈ ਹੈ।
ਸਾਲ 1949 ਵਿੱਚ, ਸੰਵਿਧਾਨ ਸਭਾ ’ਚ ਅੱਜ ਦੇ ਹੀ ਦਿਨ, ਸੰਵਿਧਾਨ ਦੇ ਘਾੜੇ ਬਾਬਾ ਭੀਮ ਰਾਓ ਅੰਬੇਦਕਰ ਨੇ ਕਿਹਾ ਸੀ ਕਿ ਸੰਵਿਧਾਨ ਦੀ ਸਫ਼ਲਤਾ, ਭਾਰਤ ਦੀ ਜਨਤਾ ਅਤੇ ਰਾਜਨੀਤਿਕ ਦਲਾਂ ਦੇ ਆਚਰਣ ’ਤੇ ਨਿਰਭਰ ਕਰੇਗੀ।
ਇਸ ਤੋਂ ਪਹਿਲਾਂ ਉਪਰਾਸ਼ਟਰਪਤੀ ਅਤੇ ਲੋਕ ਸਭਾ ਦੇ ਚੈਅਰਮੈਨ ਨੇ 80ਵੇਂ ਪ੍ਰਸ਼ਾਸਨਿਕ ਅਧਿਕਾਰੀ ਸੰਮੇਲਨ ਦੇ ਲਈ ਭਾਰਤ ਦੀ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦਾ ਗੁਜਰਾਤ ਦੇ ਕੇਵੜਿਆ ਪਹੁੰਚਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ।