ਪੰਜਾਬ

punjab

ETV Bharat / bharat

Heart Transplantation Day: ਪੀੜਤਾਂ ਨੂੰ ਮਦਦ ਪਹੁੰਚਾਉਣ ਵਿੱਚ ਆ ਰਹੀਆਂ ਚੁਣੌਤੀਆਂ - ਦਿਲ ਟਰਾਂਸਪਲਾਂਟ ਦੇ ਜਨਮ ਦਾਤਾ

ਭਾਰਤ ਵਿੱਚ ਪਹਿਲਾ ਸਫ਼ਲਤਾਪੂਰਵਕ ਹਾਰਟ ਟਰਾਂਪਲਾਂਟ 1994 ਵਿੱਚ ਨਵੀਂ ਦਿੱਲੀ ਵਿਖੇ ਏਮਜ਼ ਦੇ ਡਾਕਰਟਰ ਪੀ ਵੇਣੂਗੋਪਾਲ ਦੁਆਰਾ ਕੀਤਾ ਗਿਆ ਸੀ। ਪਹਿਲੀ ਵਾਰ ਹਾਰਟ ਟਰਾਂਸਪਲਾਂਟ ਦੇ ਆਪ੍ਰੇਸ਼ਨ ਦਾ ਜਸ਼ਨ ਮਨਾਉਣ ਦੇ ਲਈ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਤਿੰਨ ਅਗਸਤ ਦੇ ਦਿਨ ਨੂੰ ਰਾਸ਼ਟਰੀ ਦਿਲ ਟਰਾਂਸਪਲਾਂਟ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਐਲਾਨ ਕੀਤਾ ਸੀ...

ਤਸਵੀਰ
ਤਸਵੀਰ

By

Published : Aug 3, 2020, 7:18 PM IST

ਹੈਦਰਾਬਾਦ: ਡਾਕਟਰ ਨਾਰਮਨ ਸ਼ੂਮਵੇ ਨੂੰ ਦਿਲ ਟਰਾਂਸਪਲਾਂਟ ਦੇ ਜਨਮ ਦਾਤਾ ਵੱਜੋਂ ਜਾਣਿਆ ਜਾਂਦਾ ਹੈ। ਹਾਲਾਂਕਿ ਦੁਨੀਆ ਦਾ ਪਹਿਲਾ ਮੁਨੱਖੀ ਦਿਲ ਟ੍ਰਾਂਸਪਲਾਂਟ 3 ਦਸੰਬਰ 1967 ਨੂੰ ਦੱਖਣੀ ਅਫ਼ਰੀਕਾ ਦੇ ਕੇਪਟਾਊਨ ਦੇ ਗ੍ਰੇਟ ਸ਼ੂਰੁਰ ਹਸਪਤਾਲ ਦੇ ਕ੍ਰੈਰੀਟੇਰੀਅਨ ਬਨਾਰਡ ਨੇ ਕੀਤਾ ਸੀ। 6 ਦਬੰਬਰ 1968 ਨੂੰ ਨਿਊਯਾਰਕ ਦੇ ਇੱਕ ਹਸਪਤਾਲ ਵਿੱਚ ਕਾਰਡੀਅਕ ਸਰਜਨ ਐਡਰਿਅਨ ਕਾਂਟਰੋਵਿਟਜ਼ ਨੇ ਬੱਚੇ ਦੇ ਦਿਲ ਦਾ ਪਹਿਲਾ ਟ੍ਰਾਂਸਪਲਾਂਟ ਕੀਤਾ ਸੀ।

ਉਸ ਦੇ ਨਾਲ ਹੀ 1958 ਵਿੱਚ ਕੈਲੀਫ਼ੋਰਨੀਆ ਦੀ ਸਟੈਨਫੋਰਡ ਯੂਨੀਵਰਸਿਟੀ ਵਿੱਚ ਅਮਰੀਕੀ ਸਰਜਨ ਸ਼ੂਮਵੇ ਨੇ ਇੱਕ ਕੁੱਤੇ ਵਿੱਚ ਪਹਿਲਾ ਸਫ਼ਲ ਹਾਰਟ ਟ੍ਰਾਂਸਪਲਾਂਟ ਕੀਤਾ।

ਭਾਰਤ ਵਿੱਚ ਪੀਕੇ ਸੇਨ ਨੇ ਕ੍ਰਿਸਟਨ ਬਰਨਾਡ ਤੋਂ ਤਰੰਤ ਬਾਅਦ ਮਨੁੱਖਾਂ ਵਿੱਚ ਦਿਲ ਟ੍ਰਾਂਸਪਲਾਂਟ ਯਤਨ ਕੀਤਾ ਪਰ ਰੋਗੀਆਂ ਦੀ ਮੌਤ ਹੋ ਗਈ। ਭਾਰਤ ਵਿੱਚ ਪਹਿਲਾ ਸਫ਼ਲ ਦਿਲ ਟ੍ਰਾਂਸਪਲਾਂਟ 1994 ਵਿੱਚ ਨਵੀਂ ਦਿੱਲੀ ਵਿੱਚ ਏਮਜ਼ ਦੇ ਡਾਕਟਰ ਪੀ ਵੈਣੁਗੋਪਾਲ ਦੁਆਰਾ ਕੀਤਾ ਗਿਆ ਸੀ। ਇਸ ਤੋਂ ਬਾਅਦ ਜਲਦ ਹੀ ਡਾਕਟਰ ਕੇਐਮ ਚੇਰੀਅਨ ਨੇ ਭਾਰਤ ਵਿੱਚ ਪਹਿਲਾ ਦਿਲ ਤੇ ਫੇਫ਼ੜਾ ਟ੍ਰਾਂਸਪਲਾਂਅ ਕੀਤਾ।

ਸਾਲ 2003 ਵਿੱਚ ਦੇਸ਼ ਵਿੱਚ ਕਰਵਾਏ ਗਏ ਪਹਿਲੇ ਦਿਲ ਦੀ ਟ੍ਰਾਂਸਪਲਾਂਟ ਦੀ ਯਾਦ ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 3 ਅਗਸਤ ਦੇ ਦਿਨ ਨੂੰ ਰਾਸ਼ਟਰੀ ਦਿਲ ਟਰਾਂਸਪਲਾਂਟ ਦਿਵਸ ਵਜੋਂ ਐਲਾਨ ਕੀਤਾ ਸੀ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਿਖੇ ਅੰਗ ਪ੍ਰਾਪਤੀ ਬੈਂਕਿੰਗ ਸੰਸਥਾ ਇੱਕ ਰਾਸ਼ਟਰੀ ਸਹੂਲਤ ਹੋਵੇਗੀ।

ਉਨ੍ਹਾਂ ਦੇ ਅਨੁਸਾਰ, ਇਹ ਦੋਵੇਂ ਫ਼ੈਸਲੇ ਦੇਸ਼ ਵਿੱਚ ਟਰਾਂਸਪਲਾਂਟ ਮੁਹਿੰਮ ਨੂੰ ਉਤਸ਼ਾਹਤ ਕਰਨ 'ਚ ਬਹੁਤ ਅੱਗੇ ਜਾਣਗੇ। ਉਸ ਸਮੇਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਇਹ ਮਾਣ ਵਾਲੀ ਗੱਲ ਹੈ ਕਿ ਭਾਰਤ ਇਸ ਤਰ੍ਹਾਂ ਦਾ ਆਪ੍ਰੇਸ਼ਨ ਕਰਨ ਵਾਲਾ ਅਮਰੀਕਾ ਅਤੇ ਬ੍ਰਿਟੇਨ ਤੋਂ ਬਾਅਦ ਦੁਨੀਆ ਦਾ ਤੀਜਾ ਦੇਸ਼ ਹੈ।

ਭਾਰਤ 'ਚ ਕਾਨੂੰਨੀ ਢਾਂਚਾ:

ਮਨੁੱਖੀ ਅੰਗਾਂ ਦੇ ਬਿੱਲ ਦੀ ਤਬਦੀਲੀ 7 ਜੁਲਾਈ 1994 ਨੂੰ ਰਾਸ਼ਟਰਪਤੀ ਦੀ ਸਹਿਮਤੀ ਪ੍ਰਾਪਤ ਹੋਈ।

ਮਨੁੱਖੀ ਅੰਗਾਂ ਦੇ ਟ੍ਰਾਂਸਪਲਾਂਟੇਸ਼ਨ ਆਫ਼ ਐਕਟ (ਟੀਐਚਓਏ) 1994 ਨੂੰ ਡਾਕਟਰੀ ਉਦੇਸ਼ਾਂ ਅਤੇ ਮਨੁੱਖੀ ਅੰਗਾਂ ਦੇ ਵਪਾਰਕ ਵਪਾਰ ਨੂੰ ਰੋਕਣ ਲਈ ਬਣਾਇਆ ਗਿਆ ਸੀ।

ਟੀਐਚਓਏ ਨੂੰ ਹੁਣ ਆਂਧਰਾ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨੂੰ ਛੱਡ ਕੇ ਸਾਰੇ ਰਾਜਾਂ ਦੁਆਰਾ ਅਪਣਾ ਲਿਆ ਗਿਆ ਹੈ।

ਦਿਮਾਗੀ ਮੌਤ ਨੂੰ ਭਾਰਤ ਵਿੱਚ ਹੋਰਨਾਂ ਦੇਸ਼ਾਂ ਦੀ ਤਰ੍ਹਾਂ ਮਨੁੱਖੀ ਅੰਗਾਂ ਦੇ ਟ੍ਰਾਂਸਪਲਾਂਟੇਸ਼ਨ ਆਫ਼ ਹਿਊਮਨ ਅਰਗਨਸ ਐਕਟ ਅਧੀਨ ਕਾਨੂੰਨੀ ਮੌਤ ਵਜੋਂ ਮਾਨਤਾ ਪ੍ਰਾਪਤ ਹੈ, ਜਿਸ ਨੇ ਮੌਤ ਤੋਂ ਬਾਅਦ ਅੰਗਦਾਨ ਕਰਨ ਦੀ ਧਾਰਣਾ ਨੂੰ ਕ੍ਰਾਂਤੀਕਾਰੀ ਬਣਾਇਆ।

ਭਾਰਤ ਸਰਕਾਰ ਨੇ ਟੀਐਚਓਏ 1994 ਵਿੱਚ ਸੋਧ ਅਤੇ ਸੁਧਾਰ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। ਸਿੱਟੇ ਵਜੋਂ ਮਨੁੱਖੀ ਅੰਗ ਟ੍ਰਾਂਸਪਲਾਂਟੇਸ਼ਨ (ਸੋਧ) ਐਕਟ 2011 ਲਾਗੂ ਕੀਤਾ ਗਿਆ ਸੀ।

ਦਿਮਾਗੀ ਮੌਤ ਸਰਟੀਫ਼ਿਕੇਟ ਬੋਰਡ ਦਾ ਸਵਿਧਾਨ ਸਰਲ ਕੀਤਾ ਗਿਆ ਹੈ - ਜਿਥੇ ਵੀ ਕੋਈ ਨਿ ਰੋਫਿਜਸੀਅਨ ਜਾਂ ਨਿਰੋਸਰਜਨ ਉਪਲਬਧ ਨਹੀਂ ਹੁੰਦਾ, ਇੱਕ ਅਨੱਸਥੀਸੀਆਟਿਸਟ ਜਾਂ ਇੰਟੀਵਾਇਸਿਸਟ ਉਸ ਦੀ ਜਗ੍ਹਾ 'ਤੇ ਬੋਰਡ ਦਾ ਮੈਂਬਰ ਹੋ ਸਕਦਾ ਹੈ, ਪਰ ਇਸ ਸ਼ਰਤ ਦੇ ਅਧੀਨ ਹੈ ਕਿ ਇਹ ਟ੍ਰਾਂਸਪਲਾਂਟ ਟੀਮ ਦਾ ਮੈਂਬਰ ਨਹੀਂ ਹੈ।

ਪੂਰੇ ਭਾਰਤ ਵਿੱਚ ਦਿਲ ਦਾਨ:

ਆਖ਼ਰੀ ਸਟੇਜ਼ ਦਿਲ ਫੇਲ੍ਹ ਹੋਣ ਦੀ ਵਜ੍ਹਾ ਨਾਲ ਲਗਭਗ ਇੱਕ ਚੌਥਾਈ ਬੱਚੇ ਛੇ ਮਹੀਨੇ ਦੇ ਅੰਦਰ ਮਰ ਜਾਂਦੇ ਹਨ ਤੇ ਉਨ੍ਹਾਂ ਵਿੱਚ ਜ਼ਿਆਦਾਤਰ 2 ਸਾਲ ਦੀ ਉਮਰ ਤੋਂ ਵੱਧ ਜਿੰਦਾ ਨਹੀਂ ਰਹਿੰਦੇ ਹਨ 2018 ਵਿੱਚ ਅਗਸਤ ਵਿੱਚ ਕੇਵਲ 241 ਦਿਲ ਦਾਨ ਕੀਤੇ ਗਏ ਸੀ। ਡਾਰਕਟਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਹਰ ਸਾਲ ਲਗਭਗ ਦੋ ਲੱਖ ਲੋਕਾਂ ਨੂੰ ਦਿਲ ਟ੍ਰਾਂਸਪਲਾਂਟ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ। ਪਰ ਬਹੁਤ ਘੱਟ ਦਿਲ ਸਹੀ ਸਮੇਂ 'ਤੇ ਪਹੁੰਚਦੇ ਹਨ।

95 ਫ਼ੀਸਦੀ ਟ੍ਰਾਂਸਪਲਾਂਟ ਚਾਰ ਸੂਬਿਆਂ ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟ ਤੇ ਤੇਲੰਗਾਨਾ ਵਿੱਚ ਹੁੰਦੇ ਹਨ।

ਚੁਣੌਤੀਆਂ ਤੇ ਪ੍ਰਕਿਆ:

ਹਾਲਾਂਕਿ ਭਾਰਤ ਵਿੱਚ ਸਭ ਤੋਂ ਪਹਿਲਾਂ ਦਿਲ ਦਾ ਟ੍ਰਾਂਸਪਲਾਂਟ 1994 ਵਿੱਚ ਡਾ. ਪੀ ਵੇਣੂਗੋਪਾਲ ਦੁਆਰਾ ਕੀਤਾ ਗਿਆ ਸੀ, ਸਿਰਫ ਕੁਝ ਹੀ ਹਸਪਤਾਲਾਂ ਜਿਵੇਂ ਕਿ ਏਮਜ਼ ਅਤੇ ਅਪੋਲੋ ਵਿੱਚ ਦਿਲ ਦਾ ਟ੍ਰਾਂਸਪਲਾਂਟ ਦਾ ਇੱਕ ਨਿਰੰਤਰ ਸਿਸਟਮ ਹੈ। ਵੈਂਟ੍ਰਿਕੂਲਰ ਅਸੀਸਟ ਡਿਵਾਇਜ਼ (ਵੀ.ਏ.ਡੀ.) ਦੀ ਵਰਤੋਂ ਉਨ੍ਹਾਂ ਮਰੀਜ਼ਾਂ ਨੂੰ ਵਧੇਰੇ ਸਮਾਂ ਦੇਣ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਹਾਰਟ ਟ੍ਰਾਂਸਪਲਾਂਟ ਦੀ ਜ਼ਰੂਰਤ ਹੁੰਦੀ ਹੈ ਅਤੇ ਕਿਸੇ ਦਾਨੀ ਦੀ ਉਡੀਕ ਕਰਦੇ ਹਨ। ਬੁਨਿਆਦੀ ਢਾਂਚੇ ਦੀ ਘਾਟ, ਲੌਜਿਸਟਿਕਸ ਦੀ ਘਾਟ ਤੇ ਅੰਗ ਦਾਨ ਕਰਨ ਨਾਲ ਜੁੜੇ ਮਿਥਿਹਾਸਕ ਅਤੇ ਕਲੰਕ ਭਾਰਤ ਵਿੱਚ ਦਿਲ ਦੇ ਟ੍ਰਾਂਸਪਲਾਂਟ ਦੀ ਦਰ ਨੂੰ ਘਟਾਉਣ ਲਈ ਜ਼ਿੰਮੇਵਾਰ ਹਨ। ਭਾਰਤ ਵਿੱਚ ਹਰ ਸਾਲ ਲਗਭਗ 50 ਹਜ਼ਾਰ ਲੋਕਾਂ ਦਾ ਦਿਲ ਫ਼ੇਲ੍ਹ ਹੋੋ ਜਾਂਦਾ ਹੈ ਪਰ ਭਾਰਤ ਵਿੱਚ ਹਰ ਸਾਲ ਲਗਭਗ 10 ਤੋਂ 15 ਦਿਲ ਟ੍ਰਾਂਸਪਲਾਂਟ ਕੀਤੇ ਜਾਂਦੇ ਹਨ

ਦਿਲ ਟ੍ਰਾਂਸਪਲਾਂਟ ਦੀਆਂ ਚਾਰ ਜ਼ਰੂਰਤਾਂ :

  • ਯੋਗ ਦਾਨੀ
  • ਯੋਗ ਮਰੀਜ਼
  • ਯੋਗ ਡਾਕਟਰ
  • ਉਚਿਤ ਜਗ੍ਹਾ

ਇੱਕ ਦਿਲ ਦੀ ਸਰੀਰ ਵਿੱਚੋਂ ਕੱਢੇ ਜਾਣ ਤੋਂ 4-6 ਘੰਟਿਆਂ ਦੇ ਅੰਦਰ-ਅੰਦਰ ਵਰਤੋਂ ਕਰਨੀ ਪੈਂਦੀ ਹੈ। ਕੁਦਰਤੀ ਮੌਤ ਤੋਂ ਬਾਅਦ ਸਿਰਫ ਕੁਝ ਅੰਗ/ ਟਿਸ਼ੂਆਂ (ਜਿਵੇਂ ਕਿ ਕੌਰਨੀਆ, ਹੱਡੀਆਂ, ਚਮੜੀ ਅਤੇ ਖੂਨ ਦੀਆਂ ਨਾੜੀਆਂ) ਦਾਨ ਕੀਤੇ ਜਾ ਸਕਦੇ ਹਨ, ਜਦੋਂ ਕਿ ਦਿਮਾਗ ਦੇ ਸਟੈਮ ਦੀ ਮੌਤ ਤੋਂ ਬਾਅਦ ਲਗਭਗ 37 ਵੱਖ-ਵੱਖ ਅੰਗਾਂ ਅਤੇ ਟਿਸ਼ੂਆਂ (ਗੁਰਦੇ, ਦਿਲ, ਮਹੱਤਵਪੂਰਣ ਅੰਗ ਜਿਵੇਂ ਜਿਗਰ ਅਤੇ ਫੇਫੜੇ) ਦਾਨ ਕੀਤੇ ਜਾ ਸਕਦੇ ਹਨ। ਹਾਰਟ ਟ੍ਰਾਂਸਪਲਾਂਟ ਦੇ ਖਰਚੇ ਇੱਕ ਵੱਡੀ ਸਮੱਸਿਆ ਹਨ। ਜੇ ਕੋਈ ਸ਼ੱਕ ਨਹੀਂ ਹੈ ਕਿ ਸਰਜਰੀ ਦੀ ਕੀਮਤ 8-10 ਲੱਖ ਰੁਪਏ ਹੈ। ਬਹੁਤੀਆਂ ਸਿਹਤ ਬੀਮਾ ਕੰਪਨੀਆਂ ਦਿਲ ਟ੍ਰਾਂਸਪਲਾਂਟ ਲਈ ਭੁਗਤਾਨ ਨਹੀਂ ਕਰਦੀਆਂ।

ਇਹ ਸਿਰਫ ਸਰਜਰੀ ਦਾ ਖਰਚਾ ਹੈ। ਇਸ ਤੋਂ ਇਲਾਵਾ, ਇਮਯੂਨੋਸਪਰੈਸਨ, ਬਾਰ ਬਾਰ ਟੈਸਟਿੰਗ, ਇਨਫੈਕਸ਼ਨ ਨੂੰ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ `ਤੇ ਬਹੁਤ ਸਾਰਾ ਪੈਸਾ ਖਰਚ ਹੁੰਦਾ ਹੈ। ਅਨੁਮਾਨ ਹੈ ਕਿ ਇੱਕ ਮਰੀਜ਼ ਟਰਾਂਸਪਲਾਂਟ ਤੋਂ ਬਾਅਦ ਹਰ ਸਾਲ ਤਕਰੀਬਨ ਢਾਈ ਲੱਖ ਰੁਪਏ ਖਰਚ ਕਰਦਾ ਹੈ। ਹਾਲਾਂਕਿ ਦਿਲ ਬਦਲਾਉਣ ਵਾਲੇ ਆਮ ਜ਼ਿੰਦਗੀ ਜੀ ਸਕਦੇ ਹਨ, ਉਹਨਾਂ ਨੂੰ ਦਵਾਈ ਲੈਂਦੇ ਰਹਿਣ ਦੀ ਜ਼ਰੂਰਤ ਹੈ। ਆਖਰਕਾਰ, ਇਹ ਬਾਹਰੀ ਅੰਗ ਹੈ, ਹਾਲਾਂਕਿ ਦਵਾਈਆਂ ਪਹਿਲੇ 2-3 ਸਾਲਾਂ ਤੋਂ ਬਾਅਦ ਘੱਟ ਕੀਤੀਆਂ ਜਾ ਸਕਦੀਆਂ ਹਨ। ਮਰੀਜ਼ਾਂ ਵਿੱਚ ਬਚਾਅ ਦੀਆਂ ਦਰਾਂ 1 ਸਾਲ ਵਿੱਚ 80-85 ਫ਼ੀਸਦੀ ਤੋਂ ਲੈ ਕੇ ਸ਼ੁਰੂਆਤੀ ਪੜਾਅ ਤੱਕ ਹੁੰਦੀਆਂ ਹਨ।

ABOUT THE AUTHOR

...view details