ਪੰਜਾਬ

punjab

ETV Bharat / bharat

NDHM : 6 ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਪ੍ਰਯੋਗ ਦੇ ਅਧਾਰ 'ਤੇ ਹੋਈ ਸ਼ੁਰੂਆਤ - ਪ੍ਰਯੋਗ ਦੇ ਅਧਾਰ 'ਤੇ ਹੋਈ ਸ਼ੁਰੂਆਤ

ਆਜ਼ਾਦੀ ਦਿਹਾੜੇ ਦੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਆਪਣੇ ਸੰਬੋਧਨ 'ਚ ਦੇਸ਼ 'ਚ 'ਨੈਸ਼ਨਲ ਡਿਜੀਟਲ ਹੈਲਥ ਮਿਸ਼ਨ' ਲਿਆਉਣ ਦਾ ਐਲਾਨ ਕੀਤਾ। ਇਸ ਦੇ ਤਹਿਤ ਹਰ ਇੱਕ ਭਾਰਤੀ ਨਾਗਰਿਕ ਨੂੰ ਸਿਹਤ ਪਛਾਣ ਪੱਤਰ ਮਿਲੇਗਾ ਤੇ ਇਸ ਰਾਹੀਂ ਉਨ੍ਹਾਂ ਨੂੰ ਸਿਹਤ ਸੁਵਿਧਾਵਾਂ ਦਾ ਲਾਭ ਹਾਸਲ ਕਰਨ 'ਚ ਅਸਾਨੀ ਹੋਵੇਗੀ। ਪ੍ਰਯੋਗ ਦੇ ਤੌਰ 'ਤੇ ਇਹ ਯੋਜਨਾ ਦੇਸ਼ ਦੇ 6 ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਸ਼ੁਰੂ ਕਰ ਦਿੱਤੀ ਗਈ ਹੈ। ਪੜ੍ਹੋ ਪੂਰੀ ਖ਼ਬਰ...

ਨੈਸ਼ਨਲ ਡਿਜੀਟਲ ਹੈਲਥ ਮਿਸ਼ਨ
ਨੈਸ਼ਨਲ ਡਿਜੀਟਲ ਹੈਲਥ ਮਿਸ਼ਨ

By

Published : Aug 16, 2020, 10:55 AM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ (ਐਨਡੀਐਚਐਮ) ਦਾ ਐਲਾਨ ਕੀਤਾ, ਜਿਸ ਨੂੰ ਪ੍ਰਯੋਗ ਦੇ ਅਧਾਰ 'ਤੇ 6 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ।

ਪੀਐਮ ਨਰਿੰਦਰ ਮੋਦੀ ਨੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ ਆਪਣੇ ਸੰਬੋਧਨ 'ਚ ਇੱਕ ਮਿਸ਼ਨ ਦਾ ਐਲਾਨ ਕੀਤਾ। ਜਿਸ ਦੇ ਤਹਿਤ ਹਰ ਭਾਰਤੀ ਨੂੰ ਇੱਕ ਸਿਹਤ ਪਛਾਣ ਪੱਤਰ ਮਿਲੇਗਾ ਤੇ ਇਸ ਨਾਲ ਉਹ ਅਸਾਨੀ ਨਾਲ ਸਿਹਤ ਸੁਵਿਧਾਵਾਂ ਲੈ ਸਕੇਗਾ।

ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਨੂੰ ਲਾਗੂ ਕਰਨ ਵਾਲੀ ਨੈਸ਼ਲ ਹੈਲਥ ਅਥਾਰਟੀ (ਐਨ.ਐਚ.ਏ.) ਨੂੰ ਸਰਕਾਰ ਨੇ ਦੇਸ਼ 'ਚ ਐਨਡੀਐਚਐਮ ਲਈ ਰੋਡਮੈਪ ਤਿਆਰ ਕਰਨ ਅਤੇ ਸ਼ੁਰੂ ਕਰਨ ਦਾ ਕੰਮ ਸੌਂਪਿਆ ਹੈ।

ਐਨਐਚਏ ਨੇ ਇੱਕ ਬਿਆਨ 'ਚ ਕਿਹਾ ਕਿ ਚੰਡੀਗੜ੍ਹ, ਲੱਦਾਖ, ਦਾਦਰਾ ਅਤੇ ਨਗਰ ਹਵੇਲੀ ਸਣੇ ਦਮਨ ਦੀਪ, ਪੁਡੂਚੇਰੀ, ਅੰਡੇਮਾਨ ਤੇ ਨਿਕੋਬਾਰ ਆਈਲੈਂਡ,ਲਕਸ਼ਦੀਪ 'ਚ ਮਿਸ਼ਨ ਨੂੰ ਪਾਇਲਟ ਪ੍ਰਯੋਗ ਦੇ ਅਧਾਰ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ।

ਲਾਲ ਕਿਲ੍ਹੇ ਦੇ ਅਖਾੜੇ ਤੋਂ 74ਵੇਂ ਆਜ਼ਾਦੀ ਦਿਹਾੜੇ ਮੌਕੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਇਹ ਮਿਸ਼ਨ ਦੇਸ਼ ਦੇ ਸਿਹਤ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆਏਗਾ। ਇਸ ਤੋਂ ਇਲਾਵਾ ਨਵੀਂ ਤਕਨਾਲੋਜੀ ਦੇ ਜ਼ਰੀਏ ਲੋਕਾਂ ਦੀਆਂ ਮੁਸ਼ਕਲਾਂ ਘੱਟ ਹੋਣਗੀਆਂ। ਮੋਦੀ ਨੇ ਕਿਹਾ ਕਿ ਅੱਜ ਤੋਂ ਦੇਸ਼ ਵਿੱਚ ਇੱਕ ਹੋਰ ਵੱਡੀ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਹ ‘ਨੈਸ਼ਨਲ ਡਿਜੀਟਲ ਹੈਲਥ ਮਿਸ਼ਨ’ ਹੈ। ਇਸ ਨਾਲ ਲੋਕ ਸਿਹਤ ਸੁਵਿਧਾਵਾਂ ਦਾ ਵੱਧ ਲਾਭ ਲੈ ਸਕਣਗੇ।

ਮੋਦੀ ਨੇ ਕਿਹਾ ਕਿ ਤੁਹਾਡੀ ਡਾਕਟਰੀ ਜਾਂਚ, ਹਰ ਬਿਮਾਰੀ, ਕਿਸ ਡਾਕਟਰ ਨੇ ਤੁਹਾਨੂੰ ਕਿਹੜੀ ਦਵਾਈ ਦਿੱਤੀ, ਕਦੋਂ, ਤੁਹਾਡੀ ਰਿਪੋਰਟ ਕੀ ਸੀ, ਇਹ ਸਾਰੀ ਜਾਣਕਾਰੀ ਇਸ ਸਿਹਤ ਪਛਾਣ ਕਾਰਡ 'ਚ ਦਰਜ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਜ਼ਰੀਏ ਲੋਕਾਂ ਨੂੰ ਸਿਹਤ ਸਬੰਧੀ ਮੁਸ਼ਕਲਾਂ ਤੋਂ ਛੁਟਕਾਰਾ ਮਿਲੇਗਾ।

ਪੀਐਮ ਵੱਲੋਂ ਇਸ ਇਤਿਹਾਸਕ ਐਲਾਨ ਦਾ ਸਵਾਗਤ ਕਰਦਿਆਂ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਕਿ ਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸ਼ੁਰੂਆਤੀ ਸਮਝ ਦੇ ਅਧਾਰ 'ਤੇ ਅਸੀਂ ਐਨਡੀਐਚਐਮ ਯੋਜਨਾ ਸ਼ੁਰੂ ਕਰ ਰਹੇ ਹਾਂ। ਇਸ ਨੂੰ ਸ਼ੁਰੂ ਕਰਨ ਲਈ ਅਸੀਂ ਸੂਬਿਆਂ ਦੇ ਨਾਲ ਸਾਂਝੇਦਾਰੀ ਨਾਲ ਕੰਮ ਕਰਾਂਗੇ। ਮੈਂ ਇਸ ਕ੍ਰਾਂਤੀਕਾਰੀ ਯੋਜਨਾ ਨੂੰ ਅਪਣਾਉਣ ਲਈ ਡਾਕਟਰਾਂ, ਸਿਹਤ ਸੁਵਿਧਾਵਾਂ ਦੇਣ ਵਾਲੇ ਕੇਂਦਰਾਂ, ਨਾਗਰਿਕਾਂ ਅਤੇ ਸੂਬਾ ਸਰਕਾਰ ਕੋਲੋਂ ਪੂਰੇ ਸਹਿਯੋਗ ਤੇ ਸੁਝਾਅ ਦੇਣ ਦੀ ਉਮੀਂਦ ਕਰਦਾ ਹਾਂ।

ABOUT THE AUTHOR

...view details