ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਦੇ ਆਖ਼ਰੀ ਗੇੜ ਦਾ ਚੋਣ ਪ੍ਰਚਾਰ ਜੋਰਾਂ 'ਤੇ ਹੈ। ਚੋਣ ਸਰਗਰਮੀਆਂ ਵਿਚਕਾਰ ਹੀ ਅਭਿਨੇਤਾ ਤੋਂ ਨੇਤਾ ਬਣੇ ਕਮਲ ਹਸਨ ਦਾ ਇੱਕ ਅਜਿਹਾ ਬਿਆਨ ਆਇਆ ਹੈ, ਜਿਸ ਨਾਲ ਵਿਵਾਦ ਹੋਣ ਦੀ ਉਮੀਦ ਹੈ। ਕਮਲ ਹਸਨ ਨੇ ਤਾਮਿਲਨਾਡੂ ਵਿੱਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਹੀ ਸੀ। ਉਨ੍ਹਾਂ ਕਿਹਾ ਕਿ ਅਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਸੀ, ਜਿਸ ਦਾ ਨਾਂ ਨੱਥੂ ਰਾਮ ਗੋਂਡਸੇ ਸੀ।
ਤੁਹਾਨੂੰ ਦੱਸ ਦਈਏ ਕਿ ਨੱਥੂ ਰਾਮ ਨੇ ਹੀ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਸੀ। ਇਸ ਸਬੰਧੀ ਕਮਲ ਹਸਨ ਤਾਮਿਲ ਭਾਸ਼ਾ ਵਿੱਚ ਕਿਹਾ ਕਿ, ਜਿਸ ਦਾ ਅਰਥ ਅੱਤਵਾਦੀ ਹੀ ਹੁੰਦਾ ਹੈ।
ਤਾਮਿਲਨਾਡੂ ਦੇ ਅਰਾਵੀਕੁਰੁਚੀ ਵਿਧਾਨ ਸਭਾ ਖੇਤਰ ਵਿੱਚ ਚੋਣ ਪ੍ਰਚਾਰ ਦੌਰਾਨ ਕਮਲ ਹਸਨ ਨੇ ਕਿਹਾ ਕਿ "ਮੈਂ ਇਸ ਲਈ ਨਹੀਂ ਬੋਲ ਰਿਹਾ ਕਿ ਮੈਂ ਖ਼ੁਦ ਮੁਸਲਿਮ ਹਾਂ। ਮੈਂ ਇਥੇ ਮਹਾਤਮਾ ਗਾਂਧੀ ਦੇ ਆਦਰਸ਼ਾਂ ਦੀ ਗੱਲ ਕਰ ਰਿਹਾ ਹਾਂ।