ਲਖੀਮਪੁਰ ਖੀਰੀ : ਦੇਸ਼ 'ਚ ਅਜ਼ਾਦੀ ਦੀ ਜੰਗ ਨੂੰ ਲੈ ਕੇ ਮਹਾਤਮਾ ਗਾਂਧੀ ਅਹਿੰਸਾਵਾਦੀ ਤਰੀਕੇ ਨਾਲ ਅੰਗਰੇਜ਼ਾਂ ਦੇ ਵਿਰੁੱਧ ਜੰਗ ਦਾ ਐਲਾਨ ਕਰ ਚੁੱਕੇ ਸਨ। ਉਸ ਸਮੇਂ ਸਾਲ 1920 ਵਿੱਚ ਦੇਸ਼ ਅੰਦਰ ਅੰਗਰੇਜ਼ ਵਿਰੋਧੀ ਮੂਵਮੈਂਟ ਹੋਰ ਤੇਜ਼ ਹੋ ਗਈ ਸੀ। ਪਹਿਲੀ ਵਰਲਡ ਵਾਰ ਤੋਂ ਬਾਅਦ ਹਰ ਪਾਸੇ ਇੱਕ ਦੇਸ਼ ਦੂਜੇ ਦੇਸ਼ ਉੱਤੇ ਕਬਜ਼ਾ ਕਰਨ ਦੀ ਹੋੜ ਵਿੱਚ ਸੀ। ਅਜਿਹੇ ਹਲਾਤਾਂ ਵਿੱਚ ਹਿੰਦੁਸਤਾਨੀ ਲੋਕਾਂ 'ਚ ਭਾਰੀ ਰੋਸ ਸੀ।
ਸੂਬੇ ਵਿੱਚ ਅੰਗਰੇਜਾਂ ਵਿਰੁੱਧ ਸ਼ੁਰੂ ਕੀਤੀ ਗਈ ਜੰਗ ਦੀ ਬਾਗਡੋਰ ਲਖਨਉ ਦੇ ਅਲੀ ਭਰਾਵਾਂ ਦੇ ਹੱਥ ਵਿੱਚ ਸੀ। ਦੇਸ਼ 'ਚ ਅੰਗਰੇਜੋ ਭਾਰਤ ਛੱਡੋ ਦਾ ਨਾਅਰਾ ਸਭ ਤੋਂ ਪਹਿਲਾਂ ਗਾਂਧੀ ਜੀ ਨੇ ਸ਼ੁਰੂ ਕੀਤਾ ਸੀ, ਇਸ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਅੰਗਰੇਜਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਿਆ। ਗਾਂਧੀ ਜੀ ਨੇ ਅਹਿੰਸਾਵਾਦੀ ਤਰੀਕੇ ਨਾਲ ਇਸ ਰੋਸ ਪ੍ਰਦਰਸ਼ਨ ਨੂੰ ਸਹਿਮਤੀ ਦੇ ਦਿੱਤੀ ਸੀ।
ਅੰਗਰੇਜਾਂ ਵਿਰੁੱਧ ਸ਼ੁਰੂ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਸ਼ਾਮਲ ਹੋਣ ਦੀ ਇੱਛਾ ਲਖੀਮਪੁਰ ਖੀਰੀ ਦੇ ਤਿੰਨ ਨੌਜਵਾਨਾਂ ਨਸੀਰੂਦੀਨ ,ਬਸ਼ੀਰ ਅਤੇ ਮਾਸ਼ੂਕ ਨੂੰ ਵੀ ਹੋਈ। ਉਹ ਕ੍ਰਾਂਤੀਕਾਰੀਆਂ ਵਿੱਚ ਸ਼ਾਮਲ ਹੋ ਗਏ।
ਅੰਗਰੇਜ਼ ਅਧਿਕਾਰੀ ਨੂੰ ਮੌਤ ਦੇ ਘਾਟ ਉਤਾਰੀਆਂ
26 ਅਗਸਤ ਸਾਲ 1920 ਵਿੱਚ ਬਕਰੀਦ ਦੇ ਮੌਕੇ ਨਸੀਰੂਦੀਨ ਆਪਣੇ ਦੋਵੇਂ ਦੋਸਤਾਂ, ਮਾਸ਼ੂਕ ਅਲੀ ਅਤੇ ਬਸ਼ੀਰ ਨਾਲ ਕਪੜੇ ਦੀ ਗਠਰੀਆਂ ਵਿੱਚ ਤਲਵਾਰ ਲੈ ਕੇ ਅੰਗਰੇਜ਼ ਕਲੈਕਟਰ ਵਿਲੋਬੀ ਦੇ ਬੰਗਲੇ ਵਿੱਚ ਪੁਜੇ। ਉਸ ਵੇਲੇ ਬਿਲੋਵੀ ਆਪਣੇ ਕਮਰੇ ਵਿੱਚ ਕੁਝ ਕੰਮ ਕਰ ਰਿਹਾ ਸੀ। ਨਸੀਰੂਦੀਨ ਨੇ ਵਿਲੋਬੀ ਨੂੰ ਲਲਕਾਰਦੇ ਹੋਏ ਉਸ ਉੱਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਤਲਵਾਰ ਨਾਲ ਵਾਰ ਕਰਕੇ ਉਸ ਨੇ ਵਿਲੋਬੀ ਨੂੰ ਮੌਤ ਦੇ ਘਾਟ ਉੱਤਾਰ ਦਿੱਤਾ।
ਵੀਡੀਓ ਵੇਖਣ ਲਈ ਕੱਲਿਕ ਕਰੋ
ਵਿਲੋਬੀ ਦੀ ਮੌਤ ਤੋਂ ਅੰਗਰੇਜ਼ਾਂ 'ਚ ਹੰਗਾਮਾ
ਅੰਗਰੇਜ਼ ਅਧਿਕਾਰੀ ਵਿਲੋਬੀ ਦੀ ਮੌਤ ਤੋਂ ਬਾਅਦ ਅੰਗਰੇਜ਼ੀ ਹਕੁਮਤ ਵਿੱਚ ਹੜਕੰਪ ਮੱਚ ਗਿਆ। ਲਖੀਮਪੁਰ ਖੀਰੀ ਦੀ ਇਸ ਘਟਨਾ ਦੀ ਖ਼ਬਰ ਇੰਗਲੈਂਡ ਤੱਕ ਪੁੱਜ ਗਈ ਜਿਸ ਤੋਂ ਬਾਅਦ ਨਸੀਰੂਦੀਨ ਅਤੇ ਉਸ ਦੇ ਦੋਵੇਂ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। 26 ਅਗਸਤ ਨੂੰ ਕੁਝ ਹੀ ਘੰਟਿਆਂ ਤੋਂ ਬਾਅਦ ਬਸ਼ੀਰ ਅਤੇ ਨਸੀਰੂਦੀਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 30 ਅਗਸਤ ਨੂੰ ਮਾਸ਼ੂਕ ਅਲੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਤੋਂ ਬਾਅਦ 28 ਸਤੰਬਰ 1920 ਨੂੰ ਨਸੀਰੂਦੀਨ,ਬਸ਼ੀਰ ਅਤੇ ਮਾਸ਼ੂਕ ਅਲੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ 25 ਨਵੰਬਰ ਨੂੰ ਤਿੰਨਾਂ ਨੂੰ ਫਾਂਸੀ ਦੇ ਦਿੱਤੀ ਗਈ। ਨਸੀਰੂਦੀਨ ਅਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦੀ ਕਬਰ ਅੱਜ ਵੀ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਮੌਜ਼ੂਦ ਹੈ।