ਨਵੀਂ ਦਿੱਲੀ: ਚੰਦਰਯਾਨ 2 ਦੇ ਲੈਂਡਰ ਨੂੰ ਲੈ ਕੇ ਨਾਸਾ ਨੇ ਵੱਡਾ ਖ਼ੁਲਾਸਾ ਕੀਤਾ ਹੈ। ਨਾਸਾ ਨੇ ਹਾਲ ਹੀ ਦਿੱਤੇ ਗਏ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਆਰਬਿਟ ਤੋਂ ਮਿਲੀਆਂ ਤਾਜ਼ਾ ਫ਼ੋਟੋਆਂ ਵਿੱਚ ਸਾਹਮਣੇ ਆਇਆ ਹੈ ਕਿ ਚੰਦਰਯਾਨ 2 ਨੂੰ ਲੈਂਡਰ ਦਾ ਕੋਈ ਪਤਾ ਨਹੀਂ ਲੱਗਿਆ ਹੈ।
ਚੰਦਰਯਾਨ-2 ਨੂੰ ਲੈ ਕੇ NASA ਦਾ ਵੱਡਾ ਖ਼ੁਲਾਸਾ - VIKRAM lander
ਨਾਸਾ ਨੇ ਕਿਹਾ ਕਿ ਜਿਸ ਵੇਲੇ ਆਰਬਿਟ ਦੀਆਂ ਤਸਵੀਰਾਂ ਲਈਆਂ ਗਈਆਂ ਹਨ ਹੋ ਸਕਦਾ ਹੈ ਉਸ ਵੇਲੇ ਲੈਂਡਰ ਕਿਸੇ ਪਰਛਾਵੇਂ ਹੇਠ ਆ ਗਿਆ ਹੋਵੇ।
ਨਾਸਾ ਨੇ ਕਿਹਾ ਹੈ ਕਿ ਹੋ ਸਕਦਾ ਹੈ ਜਦੋਂ ਉਨ੍ਹਾਂ ਦੇ ਆਰਬਿਟ ਨੇ ਇਹ ਤਸਵੀਰਾਂ ਲਈਆਂ ਗਈਆਂ ਹਨ ਉਦੋਂ ਲੈਂਡਰ ਕਿਸੇ ਪਰਛਾਵੇਂ ਹੇਠ ਆ ਗਿਆ ਹੋਵੇ। ਇਸ ਤੋਂ ਪਹਿਲਾਂ ਨਾਸਾ ਨੇ ਚੰਦਰਯਾਨ-2 ਨੂੰ ਲੈ ਕੇ ਇੱਕ ਵੱਡਾ ਖ਼ੁਲਾਸਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਵਿਕਰਮ ਲੈਂਡਰ ਦੀ ਸਹੀ ਸਥਿਤੀ ਦਾ ਪਤਾ ਲਾਉਣਾ ਅਜੇ ਬਾਕੀ ਹੈ। ਇਸ ਦੇ ਨਾਲ਼ ਹੀ ਉਨ੍ਹਾਂ ਕਿਹਾ ਸੀ ਕਿ ਚੰਦ ਤੇ ਵਿਕਰਮ ਦੀ ਹਾਰਡ ਲੈਂਡਿੰਗ ਹੋਈ ਸੀ ਪਰ ਅਜੇ ਤੱਕ ਉਸ ਦੀ ਲੈਂਡਿਗ ਦਾ ਟਿਕਾਣਾ ਨਹੀਂ ਪਤਾ ਲੱਗਿਆ ਹੈ।
ਨਾਸਾ ਨੇ ਇਹ ਵੀ ਕਿਹਾ ਸੀ ਕਿ ਜਦੋਂ ਉਸ ਦੀ ਲੈਂਡਿੰਗ ਦੀਆਂ ਤਸਵੀਰਾਂ ਲਈਆਂ ਗਈਆਂ ਸਨ ਤਾਂ ਉੱਥੇ ਮੌਸਮ ਧੁੰਦਲਾ ਸੀ ਅਤੇ ਇਸ ਕਰ ਕੇ ਉਸ ਇਲਾਕੇ ਵਿੱਚ ਹਨ੍ਹੇਰਾ ਸੀ। ਇਸ ਲਈ ਹੋ ਸਕਦਾ ਹੈ ਕਿ ਵਿਕਰਮ ਲੈਂਡਰ ਕਿਸੇ ਪਰਛਾਵੇ ਥੱਲੇ ਹੋਵੇ। ਜਦੋਂ ਅਕਤੂਬਰ ਵਿੱਚ ਐਲਆਰਓ ਇੱਥੋਂ ਦੀ ਮੁੜ ਤੋਂ ਲੰਘੇਗਾ ਤਾਂ ਰੌਸ਼ਨੀ ਕਰ ਕੇ ਇਸ ਦੀਆਂ ਤਸਵੀਰਾਂ ਲੈਣ ਵਿੱਚ ਮਦਦ ਮਿਲੇਗੀ ਜਿਸ ਦੌਰਾਨ ਲੈਂਡਰ ਦੀਆਂ ਤਸਵੀਰਾਂ ਅਤੇ ਇਸ ਦਾ ਪਤਾ ਲਾਉਣ ਦੀ ਇੱਕ ਹੋਰ ਕੋਸ਼ਿਸ਼ ਕੀਤੀ ਜਾਵੇਗੀ।