ਭੋਪਾਲ: ਬਾਸਮਤੀ ਚੌਲਾਂ ਦੇ ਟੈਗ ਨੂੰ ਲੈ ਕੇ ਪੰਜਾਬ ਅਤੇ ਮੱਧ ਪ੍ਰਦੇਸ਼ ਵਿਚਾਲੇ ਵਿਵਾਦ ਚੱਲ ਰਿਹਾ ਹੈ। ਇਸ 'ਤੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾਂ ਹੀ ਕਿਸਾਨ ਵਿਰੋਧੀ ਰਹੀ ਹੈ। ਪੰਜਾਬ ਦੀ ਕਾਂਗਰਸ ਸਰਕਾਰ ਸੂਬੇ ਦੇ ਕਿਸਾਨਾਂ 'ਤੇ ਹਮਲੇ ਕਰ ਰਹੀ ਹੈ।
ਗ੍ਰਹਿ ਮੰਤਰੀ ਨੇ ਟਵੀਟ ਕਰਕੇ ਕਿਹਾ, " ਕਮਲਨਾਥ ਜੀ ਨੂੰ ਮੱਧ ਪ੍ਰਦੇਸ਼ ਦੇ ਕਿਸਾਨਾਂ ਦੀ ਫ਼ਿਕਰ ਕਰਨੀ ਚਾਹੀਦੀ ਹੈ। ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਹੀ ਸੂਬੇ ਦੇ ਕਿਸਾਨਾਂ ਨਾਲ ਮਤਭੇਦ ਕਰ ਰਹੀ ਹੈ। ਉਨ੍ਹਾਂ ਨੇ ਬਾਸਮਤੀ ਚੌਲਾਂ ਦੀ ਜੀਆਈ ਟੈਗਿੰਗ ਉੱਤੇ ਇਤਰਾਜ਼ ਪ੍ਰਗਟਾਇਆ ਹੈ। ਇਸ 'ਤੇ ਕਮਲਨਾਤ ਚੁੱਪ ਕਿਉਂ ਹਨ। ਜਦ ਕਿਸਾਨਾਂ ਦੀ ਗੱਲ ਹੁੰਦੀ ਹੈ ਤਾਂ ਕਾਂਗਰਸ ਦੇ ਸਾਰੇ ਆਗੂ ਖਾਮੋਸ਼ ਹੋ ਜਾਂਦੇ ਹਨ ਕਿਉਂਕਿ ਕਾਂਗਰਸ ਮਹਿਜ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਨ ਦਾ ਦਿਖਾਵਾ ਕਰਦੀ ਹੈ।"
ਨਰੋਮਤ ਮਿਸ਼ਰਾ ਨੇ ਕਮਲਨਾਥ 'ਤੇ ਸਾਧਿਆ ਨਿਸ਼ਾਨਾ ਕਾਂਗਰਸ ਨੂੰ ਸਮਝਾਉਣ ਕਮਲਨਾਥ
ਪੰਜਾਬ ਸਰਕਾਰ ਬਾਸਮਤੀ ਟੈਗ 'ਤੇ ਮੱਧ ਪ੍ਰਦੇਸ਼ ਦਾ ਵਿਰੋਧ ਕਰ ਰਹੀ ਹੈ। ਇਸ 'ਤੇ ਨਰੋਤਮ ਮਿਸ਼ਰਾ ਨੇ ਕਿਹਾ ਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ ਹੈ ਅਤੇ ਕਾਂਗਰਸ ਹਮੇਸ਼ਾਂ ਤੋਂ ਹੀ ਕਿਸਾਨ ਵਿਰੋਧੀ ਰਹੀ ਹੈ। ਇਹ ਮਾਮਲਾ ਖੇਤੀਬਾੜੀ ਕਮੇਟੀ ਨਾਲ ਵਿਚਾਰ ਅਧੀਨ ਹੈ ਅਤੇ ਕੇਂਦਰ ਸਰਕਾਰ ਇਸ ਬਾਰੇ ਫੈਸਲਾ ਲਵੇਗੀ। ਸਾਬਕਾ ਮੁੱਖ ਮੰਤਰੀ ਕਮਲਨਾਥ ਦੱਸਣ ਕਿ ਉਹ ਕਿਸ ਦੇ ਨਾਲ ਹਨ।
ਮੱਧ ਪ੍ਰਦੇਸ਼ ਵਿੱਚ ਬਣਿਆ ਖੇਤੀਬਾੜੀ ਮੰਤਰੀ ਮੰਡਲ
ਨਰੋਤਮ ਮਿਸ਼ਰਾ ਨੇ ਕਿਹਾ ਕਿ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਹਮੇਸ਼ਾਂ ਹੀ ਕਿਸਾਨਾਂ ਦੇ ਹਿੱਤ ਵਿੱਚ ਸੋਚਦੀ ਹੈ। ਮੱਧ ਪ੍ਰਦੇਸ਼ ਦੇਸ਼ ਦਾ ਇਕਲੌਤਾ ਸੂਬਾ ਹੈ, ਜਿਥੇ ਖੇਤੀਬਾੜੀ ਲਈ ਵੱਖਰਾ ਬਜਟ ਬਣਾਉਣ ਦੀ ਪਹਿਲ ਭਾਜਪਾ ਸ਼ਾਸਨ ਵਿੱਚ ਸ਼ੁਰੂ ਕੀਤੀ ਗਈ ਸੀ। ਖੇਤੀਬਾੜੀ ਦੇ ਬਿਹਤਰ ਵਿਕਾਸ ਲਈ ਸੂਬੇ ਨੂੰ ਲਗਾਤਾਰ 5 ਵਾਰ ਕ੍ਰਿਸ਼ੀ ਕਰਮਨ ਐਵਾਰਡ ਮਿਲਿਆ ਹੈ। ਸਿੰਚਾਈ ਸਹੂਲਤਾਂ ਵਿੱਚ ਬੇਮਿਸਾਲ ਵਾਧਾ ਹੋਇਆ ਹੈ, ਕਿਉਂਕਿ ਅਸੀਂ ਕਿਸਾਨਾਂ ਦੇ ਹਿੱਤ 'ਚ ਕੰਮ ਕਰਦੇ ਹਾਂ।