ਨਵੀਂ ਦਿੱਲੀ: ਅੰਤਰਰਾਸ਼ਟਰੀ ਮੈਗਜ਼ਿਨ ਟਾਈਮ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਕਵਰ ਪੇਜ 'ਤੇ ਥਾਂ ਦਿੱਤੀ ਹੈ। 20 ਮਈ ਨੂੰ ਆਉਣ ਵਾਲੇ ਐਡੀਸ਼ਨ 'ਚ ਪ੍ਰਧਾਨ ਮੰਤਰੀ ਮੋਦੀ ਦੇ ਕੰਮਕਾਜ ਦੇ ਨਾਲ-ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਸਟੋਰੀ ਕੀਤੀ ਗਈ ਹੈ।
ਟਾਈਮ ਮੈਗਜ਼ਿਨ ਦੇ ਕਵਰ ਪੇਜ 'ਤੇ ਪ੍ਰਧਾਨ ਮੰਤਰੀ ਮੋਦੀ - ਟਾਈਮ ਮੈਗਜ਼ਿਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੰਤਰਰਾਸ਼ਟਰੀ ਮੈਗਜ਼ਿਨ ਟਾਈਮ ਦੇ ਕਵਰ ਪੇਜ 'ਤੇ ਮਿਲੀ ਥਾਂ। ਕਵਰ ਪੇਜ ਉੱਪਰ 'India's Divider In Chief' ਦਾ ਦਿੱਤਾ ਗਿਆ ਹੈ ਕੈਪਸ਼ਨ।
ਫ਼ੋਟੋ
ਮੈਗਜ਼ਿਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਫ਼ੋਟੋ ਨਾਲ ਵਿਵਾਦਤ ਸਿਰਲੇਖ ਦਿੱਤਾ ਹੈ ਜਿਸ ਵਿੱਚ 'India's Divider In Chief' ਦਾ ਕੈਪਸ਼ਨ ਦਿੱਤਾ ਗਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਸਾਲ 2014-15 'ਚ ਦੁਨੀਆਂ ਦੇ 100 ਪ੍ਰਭਾਵਸ਼ਾਲੀ ਵਿਅਕਤੀਆਂ 'ਚ ਸ਼ਾਮਲ ਕੀਤਾ ਜਾ ਚੁੱਕਾ ਹੈ।