ਹਾਉਸਟਨ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਨ੍ਹੀਂ ਦਿਨੀਂ ਅਮਰੀਕਾ ਦੀ ਯਾਤਰਾ ਉੱਤੇ ਗਏ ਹੋਏ ਹਨ। ਯਾਤਰਾ ਦੇ ਪਹਿਲੇ ਦਿਨ ਉਨ੍ਹਾਂ ਨੇ ਇੱਕ ਫ਼ੁੱਟਬਾਲ ਦੇ ਮੈਦਾਨ ਵਿੱਚ ਭਾਰਤੀਆਂ ਨੂੰ ਅਲੱਗ-ਅਲੱਗ ਭਾਸ਼ਾਵਾਂ ਵਿੱਚ ਕਿਹਾ ਕਿ ਭਾਰਤ ਵਿੱਚ ਸਭ ਚੰਗਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਕਰੋੜਾਂ ਲੋਕਾਂ ਦੀਆਂ ਮਾਤ-ਭਾਸ਼ਾ ਬਣੀਆਂ ਹੋਈਆਂ ਅਤੇ ਇਹ ਭਾਰਤੀ ਦੀ ਧਰਤੀ ਨੂੰ ਅਦਭੁੱਤ ਬਣਾਉਂਦੀਆਂ ਹਨ।
ਜਾਣਕਾਰੀ ਮੁਤਾਬਕ ਉਹ ਉੱਥੇ ਰਾਸ਼ਟਰਪਤੀ ਟਰੰਪ ਲਈ ਆਉਣ ਵਾਲੀਆਂ ਅਮਰੀਕੀ ਵੋਟਾਂ ਵਾਸਤੇ ਪ੍ਰਚਾਰ ਕਰਨ ਗਏ ਹਨ।