ਪਟਨਾ: ਰਾਸ਼ਟਰੀ ਜਨਤਾ ਦਲ (ਆਰਜੇਡੀ) ਸੋਮਵਾਰ ਨੂੰ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਇਸ ਮੌਕੇ ਤੇਜਸਵੀ ਯਾਦਵ, ਮਨੋਜ ਝਾ, ਰਾਮਚੰਦਰ ਪੂਰਵੇ ਸਣੇ ਕਈ ਵੱਡੇ ਆਗੂ ਮੌਜੂਦ ਰਹੇ।
ਰਾਸ਼ਟਰੀ ਜਨਤਾ ਦਲ ਨੇ ਜਾਰੀ ਕੀਤਾ ਚੋਣ ਮਨੋਰਥ ਪੱਤਰ - RJD has released a manifesto
ਰਾਸ਼ਟਰੀ ਜਨਤਾ ਦਲ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਇਸ ਮੌਕੇ ਤੇਜਸਵੀ ਨੇ ਕਿਹਾ ਕਿ ਤਾੜੀ ਨੂੰ ਬਿਹਾਰ 'ਚ ਲੀਗਲ ਕਰਾਂਗੇ।
ਰਾਸ਼ਟਰੀ ਜਨਤਾ ਦਲ
ਤੇਜਸਵੀ ਨੇ ਘੋਸ਼ਣਾ ਪੱਤਰ ਜਾਰੀ ਕਰਦੇ ਹੋਏ ਕਿਹਾ, "ਅਸੀਂ ਖ਼ੁਦ ਰਾਖਵਾਂਕਰਨ ਦਾ ਵਿਰੋਧ ਨਹੀਂ ਕਰਦੇ। ਅਸੀਂ ਘਰ-ਘਰ ਤੱਕ ਵਿਕਾਸ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਹਾਲਾਤ ਬਣਾਵਾਂਗੇ ਕਿ ਕਿਸੇ ਵੀ ਬਿਹਾਰੀ ਨੂੰ ਰੁਜ਼ਗਾਰ ਲਈ ਬਾਹਰ ਨਹੀਂ ਜਾਣਾ ਪਵੇਗਾ।"
ਆਰਜੇਡੀ ਦੇ ਚੋਣ ਮਨੋਰਥ ਪੱਤਰ ਦੀਆਂ ਮੁੱਖ ਗੱਲਾਂ
- ਅਬਾਦੀ ਦੇ ਅਨੁਪਾਤ 'ਚ ਸਭ ਨੂੰ ਮਿਲੇ ਰਾਖਵਾਂਕਰਨ
- ਸਰਕਾਰੀ ਨੌਕਰੀ 'ਚ ਪੱਦਉੰਨਤੀ 'ਚ ਮਿਲੇ ਰਾਖਵਾਂਕਰਨ
- ਪਰਵਾਸੀ ਬਿਹਾਰੀਆਂ ਲਈ ਹੈਲਪਲਾਈਨ ਨੰਬਰ
- ਸਰਕਾਰੀ ਨੌਕਰੀਆਂ ਲਈ ਖਾਲੀ ਅਹੁਦਿਆਂ ਨੂੰ ਭਰਾਂਗੇ
- ਹਰ ਘਰ ਤੱਕ ਪਹੁੰਚੇਗਾ ਵਿਕਾਸ
- ਬਿਹਾਰ 'ਚ ਤਾੜੀ ਨੂੰ ਕਰਾਂਗੇ ਲੀਗਲ