ਨਵੀਂ ਦਿੱਲੀ: ਦੇਸ਼ ਭਰ ਵਿੱਚ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਵੱਖ-ਵੱਖ ਸੂਬਿਆਂ 'ਚ ਨੇਤਾਵਾਂ ਸਣੇ ਆਮ ਜਨਤਾ ਨਮਾਜ਼ ਅਦਾ ਕਰਦਿਆਂ ਦਰਗਾਹ 'ਤੇ ਆਪਣਾ ਸੀਸ ਝੁਕਾ ਰਹੇ ਹਨ।
ਇਸ ਘਟਨਾ ਤੋਂ ਸ਼ੁਰੂ ਹੋਇਆ ਤਿਉਹਾਰ 'ਈਦ-ਉਲ-ਅਜ਼ਹਾ'
ਮੁਸਲਿਮ ਭਾਈਚਾਰੇ ਦਾ ਇਹ ਤਿਉਹਾਰ ਕੁਰਬਾਨੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਮੰਨਿਆਂ ਜਾਂਦਾ ਹੈ ਕਿ ਈਦ-ਉਲ-ਅਜ਼ਹਾ ਯਾਨੀ ਬਕਰੀਦ ਦਾ ਤਿਉਹਾਰ ਉਸ ਸਮੇਂ ਮਨਾਇਆ ਜਾਂਦਾ ਹੈ, ਜਦੋਂ ਹੱਜ ਦੀ ਸਲਾਨਾ ਯਾਤਰਾ ਪੂਰੀ ਹੋ ਜਾਂਦਾ ਹੈ। ਇਸਲਾਮ ਨੂੰ ਮੰਨਣ ਵਾਲੇ 12 ਅਗਸਤ ਯਾਨੀ ਅੱਜ ਦੇ ਦਿਨ ਪੈਗੰਬਰ ਇਬਰਾਹਿਮ ਦੀ ਉਸ ਕੁਰਬਾਨੀ ਨੂੰ ਯਾਦ ਕਰਦੇ ਹਨ ਜਿਸ ਵਿੱਚ ਉਨ੍ਹਾਂ ਨੇ ਖ਼ੁਦਾ ਦੇ ਆਦੇਸ਼ 'ਤੇ ਆਪਣੇ ਬੇਟੇ ਦੀ ਕੁਰਬਾਨੀ ਦੇ ਦਿੱਤੀ ਸੀ।
ਸਜਾਇਆ ਜਾਂਦਾ ਬਾਜ਼ਾਰ
ਬਕਰੀਦ ਮੌਕੇ ਲੋਕ ਈਦ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਕੁਰਬਾਨੀ ਦਿੰਦੇ ਹਨ। ਇਸ ਤਿਉਹਾਰ ਮੌਕੇ ਬਜ਼ਾਰਾਂ ਵਿੱਚ ਖੂਬ ਰੋਣਕਾਂ ਲੱਗੀਆਂ ਹੁੰਦੀਆਂ ਹਨ। ਲੋਕ ਨਵੇਂ ਕੱਪੜਿਆਂ ਦੀ ਖ਼ਰੀਦਦਾਰੀ ਕਰਦੇ ਹਨ। ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਨੂੰ ਵਧਾਈ ਦਿੰਦੇ ਹੋਏ ਗਿਫ਼ਟ ਦਾ ਆਦਾਨ-ਪ੍ਰਦਾਨ ਕਰਦੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ।