ਪੰਜਾਬ

punjab

ETV Bharat / bharat

ਹਿੰਸਾ ਤੋਂ ਬਾਅਦ ਸਾਹਮਣੇ ਆਇਆ ਜਾਮੀਆ ਦੀ ਵੀਸੀ ਦਾ ਪਹਿਲਾ ਬਿਆਨ

ਪੁਲਿਸ ਨੇ ਜੋ ਜਾਮੀਆ ਵਿੱਚ ਦਾਖ਼ਲ ਹੋ ਕੇ ਭੰਨਤੋੜ ਕੀਤੀ ਹੈ ਉਸ ਤੋਂ ਬਾਅਦ ਜਾਮੀਆ ਦੀ ਵੀਸੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ।

ਨਜਮਾ ਅਖਤਰ
ਨਜਮਾ ਅਖਤਰ

By

Published : Dec 16, 2019, 2:53 PM IST

ਨਵੀਂ ਦਿੱਲੀ: ਜਾਮੀਆ ਯੂਨੀਵਰਸਿਟੀ ਦੀ ਵੀਸੀ ਨਜਮਾ ਅਖਤਰ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਵਰਸਿਟੀ ਨੂੰ ਟਾਰਗੇਟ ਨਾ ਕੀਤਾ ਜਾਵੇ ਅਤੇ ਨਾ ਹੀ ਬਦਨਾਮ ਕੀਤਾ ਜਾਵੇ। ਪੂਰੇ ਦੇਸ਼ ਵਿੱਚ ਨਾਗਰਿਕਤਾ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ ਪਰ ਨਾਂਅ ਸਿਰਫ਼ ਜਾਮੀਆ ਦਾ ਹੀ ਆ ਰਿਹਾ। ਜਿਵੇਂ ਉਨ੍ਹਾਂ ਦੀ ਯੂਨੀਵਰਸਿਟੀ ਵਿੱਚ ਪੁਲਿਸ ਧੱਕੇ ਨਾਲ ਵਯਰ ਗਈ ਉਵੇਂ ਹੀ ਹਰ ਯੂਨੀਵਰਸਿਟੀ ਵਿੱਚ ਵੜ ਜਾਵੇਗੀ?

ਨਜਮਾ ਅਖਤਰ ਨੇ ਕਿਹਾ ਕਿ ਯੂਨੀਵਰਸਿਟੀ ਪੁਲਿਸ ਵਿਰੁੱਧ ਮਾਮਲਾ ਦਰਜ ਕਰਵਾਏਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਣਗੇ।

ਉਨ੍ਹਾਂ ਕਿਹਾ ਕਿ ਮੰਤਰੀ ਜੀ 15 ਦਸੰਬਰ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਉਣ। ਲਾਇਬ੍ਰੇਰੀ ਵਿੱਚ ਪੁਲਿਸ ਵੜੀ ਅਤੇ ਇਸ ਦੌਰਾਨ 200 ਵਿਦਿਆਰਥੀ ਜ਼ਖ਼ਮੀ ਹੋ ਗਏ ਜਿੰਨਾਂ ਵਿੱਚ ਦੋਂ ਤਾਂ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹਨ।

ਅਖਤਰ ਨੇ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਕਿਹਾ ਕਿ 15 ਦਸੰਬਰ ਦੀ ਘਟਨਾ ਤੋਂ ਬਾਅਦ ਉਹ ਬੱਚਿਆਂ ਦੀ ਸੁਰੱਖਿਆ ਦੀ ਫਿਕਰ ਕਰ ਰਹੇ ਹਨ। ਪੂਰੀ ਰਾਤ ਤੋਂ ਸਾਰੇ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ।

ABOUT THE AUTHOR

...view details