ਪੰਜਾਬ

punjab

ETV Bharat / bharat

ਨਗਰ ਕੀਰਤਨ ਵਿੱਚ ਨਿਹੰਗਾਂ ਨੇ ਗੱਤਕੇ ਨਾਲ ਬੰਨ੍ਹਿਆ ਰੰਗ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਿਵਾਨੀ ਵਿੱਚ ਸਿੱਖ ਸੰਗਤਾਂ ਨੇ ਨਗਰ ਕੀਰਤਨ ਕੱਢਿਆ। ਇਸ ਮੌਕੇ ਨਿਹੰਗ ਸਿੱਖਾਂ ਨੇ ਗੱਤਕਾ, ਲਾਠੀਬਾਜ਼ੀ ਅਤੇ ਤਲਵਾਰਬਾਜ਼ੀ ਖੇਡ ਕੇ ਸੰਗਤਾ ਨੂੰ ਵਧਾਈ ਦਿੱਤੀ।

ਫ਼ੋਟੋ

By

Published : Nov 10, 2019, 7:48 PM IST

ਭਿਵਾਨੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਿਵਾਨੀ ਵਿੱਚ ਨਗਰ ਕੀਰਤਨ ਅਤੇ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਸ਼ੋਭਾ ਯਾਤਰਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਲਿਜਾ ਕੇ ਵਿਸ਼ੇਸ਼ ਬੱਸ ਵਿਚ ਲਿਜਾਇਆ ਗਿਆ। ਪਾਲਕੀ ਦੇ ਸਾਹਮਣੇ ਰਵਾਇਤੀ ਲਿਬਾਸ ਵਿਚ ਸਜੇ ਪੰਜ ਪਿਆਰੇ ਹੱਥਾਂ ਵਿੱਚ ਤਲਵਾਰ ਨਾਲ ਸ਼ੋਭਾ ਯਾਤਰਾ ਨੂੰ ਸ਼ਿੰਗਾਰ ਰਹੇ ਸਨ।

ਵੇਖੋ ਵੀਡੀਓ

ਇਸ ਸ਼ੋਭਾ ਯਾਤਰਾ ਵਿੱਚ ਸਮਾਜਿਕ ਸੰਸਥਾਵਾਂ ਅਤੇ ਹੋਰ ਮੈਂਬਰਾਂ ਨੇ ਵੀ ਸ਼ਰਧਾ ਨਾਲ ਸੇਵਾ ਕੀਤੀ। ਇਸ ਮੌਕੇ ਨਿਹੰਗ ਸੰਗਤਾਂ ਨੇ ਗੱਤਕਾ, ਲਾਠੀਬਾਜ਼ੀ ਅਤੇ ਤਲਵਾਰਬਾਜ਼ੀ ਦੇ ਕਰਤੱਬ ਦਿਖਾ ਕੇ ਸੰਗਤਾਂ ਨੂੰ ਵਧਾਈ ਦਿੱਤੀ। ਨਿਹੰਗ ਸਿੱਖਾਂ ਦੇ ਹੈਰਾਨੀਜਨਕ ਕਰਤਬਾਂ ਨੇ ਸੰਗਤ ਦਾ ਰੰਗ ਬੰਨ੍ਹਿਆ।

ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਮੁੱਖੀ ਸਰਦਾਰਾ ਮਹਿਮਾ ਸਿੰਘ ਅਤੇ ਸਰਦਾਰ ਇੰਦਰ ਮੋਹਨ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਪ੍ਰਕਾਸ਼ ਪੁਰਬ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰਕਾਸ਼ ਪੁਰਬ 12 ਨਵੰਬਰ ਨੂੰ ਗੁਰਦੁਆਰਾ ਸਿੰਘ ਸਭਾ ਵਿਖੇ ਮਨਾਇਆ ਜਾਵੇਗਾ।

ABOUT THE AUTHOR

...view details