ਨਵੀਂ ਦਿੱਲੀ: ਕੇਰਲ ਦੇ ਕੋਚੀ ਸ਼ਹਿਰ ਵਿੱਚ ਹੋਏ 67ਵੀਂ ਨਹਿਰੂ ਟਰਾਫ਼ੀ ਬੋਟ ਰੇਸ ਮੁਕਾਬਲੇ ਵਿੱਚ ਪਲੱਥੁਰੁਥੀ ਬੋਟ ਕਲੱਬ ਦੇ ਨਾਦੁਭਾਗਮ ਚੰਦਨ ਨੇ ਇਹ ਮੁਕਾਬਲਾ ਜਿੱਤ ਲਿਆ ਹੈ। ਨਾਦੁਭਾਗਮ ਨੇ ਯੂਬੀਸੀ ਬੋਟ ਕਲੱਬ ਦੀ ਚੰਬਾਕੂਲਮ ਨੂੰ ਹਰਾਇਆ ਹੈ।
67ਵੀਂ ਨਹਿਰੂ ਬੋਟ ਰੇਸ ਮੁਕਾਬਲੇ ਵਿੱਚ ਨਾਦੁਭਾਗਮ ਚੰਦਨ ਹੋਏ ਜੇਤੂ
ਕੇਰਲ ਵਿੱਚ ਕਰਵਾਏ ਗਏ 67ਵੀਂ ਨਹਿਰੂ ਟਰਾਫ਼ੀ ਬੋਟ ਰੇਸ ਮੁਕਾਬਲੇ ਵਿੱਚ 23 ਸੱਪ ਕਿਸ਼ਤੀਆਂ ਸਣੇ ਕੁੱਲ 79 ਕਿਸ਼ਤੀਆਂ ਨੇ ਭਾਗ ਲਿਆ ਜਿਸ ਵਿੱਚ ਨਾਦੁਭਾਗਮ ਚੰਦਨ ਨੇ ਟਰਾਫ਼ੀ 'ਤੇ ਆਪਣਾ ਕਬਜ਼ਾ ਕੀਤਾ।
ਨਾਦੁਭਾਗਮ ਨੇ ਦੂਜੀ ਵਾਰ ਨਹਿਰੂ ਟਰਾਫ਼ੀ 'ਤੇ ਆਪਣਾ ਕਬਜ਼ਾ ਕਰ ਇਤਿਹਾਸ ਰਚ ਦਿੱਤਾ ਹੈ। ਇਸੇ ਤਰ੍ਹਾਂ ਇਸ ਮੁਕਾਬਲੇ ਵਿੱਚ ਪੁਲਿਸ ਬੋਟ ਕਲੱਬ ਦੀ ਕਰੀਚਲ ਚੰਦਨ ਤੀਜੇ ਸਥਾਨ 'ਤੇ ਰਹੀ। ਨਹਿਰੂ ਟਰਾਫ਼ੀ ਮੁਕਾਬਲੇ ਵਿੱਚ 23 ਸੱਪ ਕਿਸ਼ਤੀਆਂ ਸਣੇ ਕੁੱਲ 79 ਕਿਸ਼ਤੀਆਂ ਨੇ ਭਾਗ ਲਿਆ ਸੀ। ਦੇਸ਼-ਵਿਦੇਸ਼ ਤੋਂ ਕਈ ਲੋਕ ਇਸ ਮੁਕਾਬਲੇ ਨੂੰ ਵੇਖਣ ਆਉਂਦੇ ਹਨ।
ਦੱਸਣਯੋਗ ਹੈ ਕਿ ਕੇਰਲਾ ਵਿੱਚ ਹਰ ਸਾਲ ਬੋਟ ਰੇਸ ਮੁਕਾਬਲੇ ਕਰਵਾਏ ਜਾਂਦੇ ਹਨ ਜਿਸ ਵਿੱਚ ਕਈ ਪਿੰਡਾਂ ਦੇ ਲੋਕ ਭਾਗ ਲੈਂਦੇ ਹਨ। ਹਰ ਇੱਕ ਪਿੰਡ ਦੀ ਆਪਣੀ ਕਿਸ਼ਤੀ ਹੁੰਦੀ ਹੈ। ਸਥਾਨਕ ਲੋਕਾਂ ਮੁਤਾਬਕ ਇਹ ਮੁਕਾਬਲੇ ਭਾਰਤ ਵਿੱਚ ਆਯੋਜਿਤ ਕੀਤੀਆਂ ਜਾਣ ਵਾਲੀਆਂ ਪੁਰਾਣੀ ਜਲ ਖੇਡਾਂ ਵਿਚੋਂ ਇੱਕ ਹਨ। ਇਤਿਹਾਸ ਮੁਤਾਬਕ ਇਹ ਮੁਕਾਬਲੇ ਤਕਰੀਬਨ 400 ਸਾਲ ਪਹਿਲਾਂ ਰਾਜੇ -ਮਹਾਰਾਜੇ ਕਰਵਾਉਂਦੇ ਸਨ, ਜੋ ਹੁਣ ਤੱਕ ਕਰਵਾਏ ਜਾ ਰਹੇ ਹਨ।