ਨਵੀਂ ਦਿੱਲੀ: ਕੋਰੋਨਾਵਾਇਰਸ ਨੇ ਪੁਰੀ ਦੁਨੀਆ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਇਸ ਮਹਾਂਮਾਰੀ ਨਾਲ ਦੁਨੀਆ ਭਰ ਵਿੱਚ 1 ਲੱਖ 35 ਹਜ਼ਾਰ ਤੋਂ ਵੱਧ ਲੋਕ ਪੀੜਤ ਹਨ ਅਤੇ ਨਿਊਜ਼ ਏਜੰਸੀ ਏਐੱਫਪੀ ਮੁਤਾਬਕ ਹੁਣ ਤੱਕ ਇਸ ਨਾਲ 5 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿੱਚ ਵੀ ਇਹ ਮਹਾਂਮਾਰੀ ਆਪਣੇ ਪੈਰ ਪਸਾਰ ਰਹੀ ਹੈ ਤੇ ਹੁਣ ਤੱਕ 81 ਲੋਕਾਂ ਦੀ ਪੁਸ਼ਟੀ ਹੋ ਚੁੱਕੀ ਹੈ।
ਜਿੰਨੀ ਤੇਜ਼ੀ ਨਾਲ ਇਹ ਵਾਇਰਸ ਫ਼ੈਲ ਰਿਹਾ ਹੈ ਉਸੇ ਤੇਜ਼ੀ ਨਾਲ ਇਸ ਨੂੰ ਲੈ ਕੇ ਅਫ਼ਵਾਹਾਂ ਵੀ ਫ਼ੈਲ ਰਹੀਆਂ ਹਨ। ਜਿਸ ਦੀ ਤਾਜ਼ਾ ਮਿਸਾਲ ਇਰਾਨ ਵਿੱਚ ਵੇਖਣ ਨੂੰ ਮਿਲੀ। ਦੇਸੀ ਸ਼ਰਾਬ ਪੀਣ ਨਾਲ ਕੋਰੋਨਾਵਾਇਰਸ ਦਾ ਅਸਰ ਨਹੀਂ ਹੁੰਦਾ ਇਹ ਅਫ਼ਵਾਹ ਫੈਲਣ ਤੋਂ ਬਾਅਦ ਕਈ ਲੋਕਾਂ ਨੇ ਇਸ ਦਾ ਸੇਵਨ ਕੀਤਾ। ਜਿਸ ਤੋਂ ਬਾਅਦ ਸ਼ਰਾਬ ਜ਼ਹਿਰਿਲੀ ਹੋਣ ਕਾਰਨ 44 ਲੋਕਾਂ ਦੀ ਮੌਤ ਹੋ ਗਈ।
ਵਿਸ਼ਵ ਸਿਹਤ ਸੰਸਥਾ (WHO) ਨੇ ਇਸ ਮਹਾਂਮਾਰੀ ਸਬੰਧਤ ਫੈਲਾਈ ਜਾ ਰਹੀ ਗ਼ਲਤ ਜਾਣਕਾਰੀ ਦਾ ਖੰਡਨ ਕੀਤਾ ਹੈ। ਕੋਵਿਡ-19 ਸਬੰਧਤ ਚੱਲ ਰਹੀਆਂ ਝੂਠੀ ਖ਼ਬਰਾਂ ਤੋਂ ਬਚਣ ਲਈ ਪੜੋ ਹੇਠ ਲਿਖੀ ਜਾਣਕਾਰੀ...
ਗਰਮ ਇਲਾਕਿਆਂ ਵਿੱਚ ਵਾਇਰਸ ਨਹੀਂ ਫ਼ੈਲਦਾ
WHO ਨੇ ਇਸ ਖ਼ਬਰ ਦਾ ਖੰਡਨ ਕੀਤਾ ਹੈ ਕਿ ਇਸ ਵਾਇਰਸ ਗਰਮ ਇਲਾਕਿਆਂ ਵਿੱਚ ਨਹੀਂ ਟਿਕਦਾ। ਅਸਲੀਅਤ ਇਹ ਹੈ ਕਿ ਕੋਵਿਡ-19 ਕਿਸੇ ਵੀ ਮੌਸਮ ਵਾਲੇ ਇਲਾਕੇ ਵਿੱਚ ਫ਼ੈਲ ਸਕਦਾ ਹੈ।
ਮੱਛਰ ਦੇ ਕੱਟਣ ਰਾਹੀਂ ਫ਼ੈਲਦਾ ਵਾਇਰਸ
ਅਜੇ ਤੱਕ ਇਸ ਗੱਲ ਦੇ ਕੋਈ ਪੁਖ਼ਤਾ ਸਬੂਤ ਨਹੀਂ ਮਿਲੇ ਹਨ ਕਿ ਇਹ ਵਾਇਰਸ ਮੱਛਰ ਦੇ ਕੱਟਣ ਨਾਲ ਇੱਕ ਵਿਅਕਤੀ ਤੋਂ ਦੂਸਰੇ ਨੂੰ ਹੁੰਦਾ ਹੈ।
ਨਮੋਨੀਏ ਦੀ ਦਵਾਈ ਨਾਲ ਵਾਇਰਸ ਤੋਂ ਬਚਾਅ