ਮੁੰਬਈ: ਆਪਣੇ ਇੱਕ ਬਿਆਨ ਤੋਂ ਬਾਅਦ ਵਿਵਾਦਾਂ ਵਿੱਚ ਆਏ ਮਹਾਰਾਸ਼ਟਰ ਤੋਂ AIMIM ਦੇ ਸਾਬਕਾ ਵਿਧਾਇਕ ਵਾਰਿਸ ਪਠਾਨ ਨੇ ਆਪਣਾ ਵਿਵਾਦਿਤ ਬਿਆਨ ਵਾਪਸ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਵੀ ਸਮੁਦਾਇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।
ਪਠਾਨ ਨੇ ਆਪਣੇ ਬਿਆਨ ਵਿੱਚ 15 ਕਰੋੜ(ਮੁਸਲਿਮ) ਦੇ 100 ਕਰੋੜ(ਬਹੁ ਗਿਣਤੀ) 'ਤੇ ਭਾਰੀ ਪੈਣ ਦੀ ਗੱਲ ਕਹੀ ਸੀ।
ਇਹ ਵੀ ਸਾਹਮਣੇ ਆਇਆ ਹੈ ਪਠਾਨ ਦੇ ਇਸ ਬਿਆਨ ਤੋਂ ਬਾਅਦ ਪਾਰਟੀ ਮੁਖੀ ਅਸਸੁੱਦੀਨ ਓਵੈਸੀ ਨੇ ਜਮ ਕੇ 'ਬੇਇੱਜ਼ਤੀ' ਕੀਤੀ ਹੈ ਅਤੇ ਇਸ ਬਿਆਨ 'ਤੇ ਸਪੱਸ਼ਟੀਕਰਨ ਮੰਗਿਆ ਹੈ।
ਵਾਰਿਸ ਪਠਾਨ ਨੇ ਪੱਤਰਕਾਰਾਂ ਦੇ ਮੁਖ਼ਾਤਬ ਹੁੰਦਿਆਂ ਕਿਹਾ, "ਰਾਜਨੀਤਿਕ ਸਾਜ਼ਸ਼ਾਂ ਕਰਕੇ ਮੈਨੂੰ ਅਤੇ ਮੇਰੀ ਪਾਰਟੀ ਨੂੰ ਨਿਸ਼ਾਨਾ ਬਣਾਉਣ ਅਤੇ ਬਦਨਾਮ ਕਰਨ ਲਈ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਮੈਂ ਆਪਣੇ ਸ਼ਬਦਾਂ ਨੂੰ ਵਾਪਸ ਲੈਂਦਾ ਹਾਂ ਜੇ ਮੇਰੇ ਸ਼ਬਦਾਂ ਕਰਕੇ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਸ ਲਈ ਮਾਫੀ ਮੰਗਦਾਂ ਹਾਂ, ਮੈਂ ਇਸ ਦੇਸ਼ ਦਾ ਸੱਚਾ ਨਾਗਰਿਕ ਹਾਂ ਅਤੇ ਇਸ 'ਤੇ ਮਾਣ ਕਰਦਾ ਹਾਂ।"
ਵਾਰਿਸ ਪਠਾਨ ਦੇ ਇਸ ਬਿਆਨ ਤੋਂ ਬਾਅਦ ਉਹ ਵਿਰੋਧੀ ਪਾਰਟੀਆਂ ਦੇ ਨਿਸ਼ਾਨ 'ਤੇ ਆ ਗਏ ਹਨ। ਖ਼ਾਸ ਕਰਕੇ ਭਾਰਤੀ ਜਨਤਾ ਪਾਰਟੀ ਨੇ ਜਮ ਕੇ ਤੰਜ ਕਸੇ ਹਨ। ਇਸ ਬਿਆਨ ਤੋਂ ਬਾਅਦ ਇੱਕ ਵਾਰ ਇਹ ਚਰਚਾ ਛਿੜੀ ਸੀ ਕਿ ਓਵੈਸੀ ਇਸ ਬਿਆਨ ਵੇਲੇ ਸਟੇਜ ਤੇ ਹੀ ਬੈਠੇ ਸਨ ਉਨ੍ਹਾਂ ਨੇ ਉਦੋਂ ਕੋਈ ਪ੍ਰਤੀਕਿਰਿਆ ਕਿਉਂ ਨਹੀਂ ਦਿੱਤੀ? ਹਾਂਲਾਕਿ ਹੁਣ ਇਹ ਸਾਹਮਣੇ ਆਇਆ ਹੈ ਕਿ ਓਵੈਸੀ ਨੇ ਵਾਰਸ ਤੋਂ ਇਸ ਬਿਆਨ ਲਈ ਜਵਾਬ ਮੰਗਿਆ ਹੈ।