ਗੋਂਡਾ: ਬਹੁਤ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਤੂਫ਼ਾਨ ਜਾਂ ਕਿਸੇ ਵੱਡੀ ਸਖਸ਼ੀਅਤ ਦੇ ਨਾਂਅ 'ਤੇ ਨਵ-ਜੰਮੇ ਬੱਚਿਆਂ ਦੇ ਨਾਂਅ ਰੱਖੇ ਗਏ ਹਨ। ਅਜਿਹਾ ਹੀ ਇੱਕ ਮਾਮਲਾ ਹੁਣ ਉੱਤਰ ਪ੍ਰਦੇਸ਼ ਦੇ ਗੋਂਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮੁਸਲਿਮ ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ 'ਤੇ ਆਪਣੇ ਨਵ-ਜੰਮੇ ਬੱਚੇ ਦਾ ਨਾਂਅ ਰੱਖਿਆ ਹੈ।
ਮੁਸਲਿਮ ਪਰਿਵਾਰ ਨੇ ਨਵ-ਜੰਮੇ ਬੱਚੇ ਦਾ ਨਾਂਅ ਰੱਖਿਆ ਨਰਿੰਦਰ ਮੋਦੀ - uttar pradesh
ਉੱਤਰ ਪ੍ਰਦੇਸ਼ ਦੇ ਗੋਂਡਾ 'ਚ ਇੱਕ ਮੁਸਲਿਮ ਪਰਿਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ 'ਤੇ ਆਪਣੇ ਨਵ-ਜੰਮੇ ਬੱਚੇ ਦਾ ਨਾਂਅ ਰੱਖਿਆ ਹੈ।
ਫ਼ੋਟੋ
ਨਵ-ਜੰਮੇ ਬੱਚੇ ਦੀ ਮਾਂ ਮੇਨਾਜ ਬੇਗ਼ਮ ਨੇ ਦੱਸਿਆ, "ਮੇਰਾ ਪੁੱਤਰ 23 ਮਈ ਨੂੰ ਪੈਦਾ ਹੋਇਆ ਸੀ, ਮੈਂ ਆਪਣੇ ਪਤੀ ਨੂੰ ਫ਼ੋਨ ਕੀਤਾ ਜੋ ਕਿ ਦੁਬਈ 'ਚ ਹਨ। ਉਨ੍ਹਾਂ ਨੇ ਪੁੱਛਿਆ ਕਿ ਨਰਿੰਦਰ ਮੋਦੀ ਜਿੱਤ ਗਏ ਹਨ? ਇਸ ਲਈ ਮੈਂ ਆਪਣੇ ਪੁੱਤਰ ਦਾ ਨਾਂਅ ਨਰਿੰਦਰ ਮੋਦੀ ਰੱਖ ਦਿੱਤਾ ਹੈ। ਮੈਂ ਚਾਹੁੰਦੀ ਹਾਂ ਕਿ ਮੇਰਾ ਪੁੱਤਰ ਨਰਿੰਦਰ ਮੋਦੀ ਵਾਂਗ ਚੰਗੇ ਕੰਮ ਕਰੇ ਅਤੇ ਉਨ੍ਹਾਂ ਵਾਂਗ ਸਫ਼ਲ ਹੋਵੋ।"