ਪੰਜਾਬ

punjab

ETV Bharat / bharat

ਡਾਕਟਰ ਦਾ ਕਤਲ ਕਰ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼, ਪਰ ਬੱਚਦੀ ਰਹੀ ਜਾਨ - news delhi

ਰੂੜਕੀ ਤੋਂ ਡਾਕਟਰ ਚੰਦ੍ਰ ਪ੍ਰਕਾਸ਼ ਵਰਮਾ ਨੂੰ ਗ੍ਰਿਫ਼ਤਾਰ ਕਰਨ ਵਾਲੀ ਕ੍ਰਾਈਮ ਬ੍ਰਾਂਚ ਉਸ ਨੂੰ ਲੈ ਕੇ ਦਿੱਲੀ ਗਈ। ਪੁਲਿਸ ਕੋਲ ਉਸ ਨੇ ਡਾਕਟਰ ਦੇ ਕਤਲ ਨੂੰ ਅੰਜਾਮ ਦੇਣ ਵਾਲੀ ਗੱਲ ਕਬੂਲ ਕਰ ਲਈ।

ਕਤਲ

By

Published : May 5, 2019, 10:50 AM IST

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਰੰਜੀਤ ਨਗਰ ਵਿੱਚ ਮਹਿਲਾ ਡਾਕਟਰ ਗਰੀਮਾ ਮਿਸ਼ਰਾ ਦਾ ਬੇਰਹਮੀ ਨਾਲ ਕਤਲ ਕਰਨ ਵਾਲੇ ਡਾ. ਚੰਦ੍ਰ ਪ੍ਰਕਾਸ਼ ਮਿਸ਼ਰਾ ਨੂੰ ਦਿੱਲੀ ਲਿਜਾਇਆ ਗਿਆ ਹੈ। ਪੁਲਿਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਚੰਦ੍ਰ ਪ੍ਰਕਾਸ਼ ਨੇ ਖ਼ੁਲਾਸਾ ਕੀਤਾ ਹੈ ਕਿ ਕਤਲ ਕਰਨ ਤੋਂ ਬਾਅਦ ਉਸ ਨੂੰ ਪਛਤਾਵਾ ਹੋਇਆ।

ਉਸ ਨੇ ਪੁਲਿਸ ਨੂੰ ਦੱਸਿਆ ਕਿ ਦਿੱਲੀ ਤੋਂ ਨਿਕਲਣ ਤੋਂ ਬਾਅਦ ਉਸ ਨੇ ਤਿੰਨ ਵਾਰ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹਰ ਵਾਰ ਬੱਚਦਾ ਗਿਆ। ਇਸ ਦੇ ਨਾਲ ਹੀ ਡਾ. ਚੰਦ੍ਰ ਪ੍ਰਕਾਸ਼ ਨੇ ਪੁਲਿਸ ਨੂੰ ਦੱਸਿਆ ਕਿ ਉਹ ਗਰੀਮਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਰਿਹਾ ਸੀ, ਉਸ ਨੂੰ ਪਤਾ ਸੀ ਕਿ ਜੇ ਉਹ ਇੱਕ ਵਾਰ ਜ਼ਿੰਦਗੀ 'ਚੋਂ ਚਲੀ ਗਈ ਤਾਂ ਮੁੜ ਵਾਪਸ ਨਹੀਂ ਆਵੇਗੀ।

ਇਸ ਤੋਂ ਇਲਾਵਾ ਡਾ. ਪ੍ਰਕਾਸ਼ ਨੇ ਦੱਸਿਆ ਕਿ ਉਹ ਗਰੀਮਾ ਨੂੰ ਇੱਕਤਰਫ਼ਾ ਪਿਆਰ ਕਰਦਾ ਸੀ ਜਿਸ ਦੇ ਚੱਲਦਿਆਂ ਉਸ ਨੇ ਗਰੀਮਾ ਦਾ ਪਹਿਲਾਂ ਗਲਾ ਘੁਟਿਆ ਤੇ ਬਾਅਦ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਤਿੰਨ ਬਾਰ ਮਰਨ ਦੀ ਕੀਤੀ ਕੋਸ਼ਿਸ਼
ਚੰਦ੍ਰ ਪ੍ਰਕਾਸ਼ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਸਭ ਤੋਂ ਪਹਿਲਾਂ ਹੋਟਲ ਦੇ ਕਮਰੇ 'ਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ ਕੀਤੀ, ਪਰ ਉਸ ਨੂੰ ਮਹਿਸੂਸ ਹੋਇਆ ਜੇ ਉਸ ਦੀ ਮੌਤ ਨਾ ਹੋਈ ਤਾਂ ਉਸ ਨੂੰ ਪੈਰੇਲਾਇਜਿਜ਼ ਹੋ ਜਾਵੇਗਾ।

ਦੂਜੀ ਵਾਰ ਉਸ ਨੇ ਬਿਜਲੀ ਦੇ ਟਰਾਂਸਫਾਰਮਰ ਨਾਲ ਲੱਗ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਉਸ ਨੇ ਟਰਾਂਸਫਾਰਮਰ ਨੂੰ ਹੱਥ ਲਾਇਆ ਤਾਂ ਉਸ ਵਿੱਚ ਕਰੰਟ ਹੀ ਨਹੀਂ ਸੀ।

ਤੀਜੀ ਵਾਰ ਉਸ ਨੇ ਗੰਗਾ ਨਦੀ ਵਿੱਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਲੋਕਾਂ ਨੂੰ ਪੁੱਛਿਆ ਕਿ ਕਿਹੜੀ ਡੂੰਘੀ ਥਾਂ ਤੇ ਜਿੱਥੇ ਛਾਲ ਮਾਰਨ ਨਾਲ ਮੌਤ ਹੋ ਸਕਦੀ ਹੈ।

ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details