ਪੰਜਾਬ

punjab

ETV Bharat / bharat

ਵਾਰਾਣਸੀ ਦੇ ਪਿੰਡ 'ਲੰਮ੍ਹੀ' 'ਚ ਅੱਜ ਵੀ ਮੌਜੂਦ ਹਨ ਮੁਨਸ਼ੀ ਪ੍ਰੇਮ ਚੰਦ ਦੀਆਂ ਯਾਦਾਂ

ਉਪਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲ੍ਹੇ ਵਿਚ ਮੁਨਸ਼ੀ ਪ੍ਰੇਮ ਚੰਦ ਦੇ ਪੁਰਖਿਆ ਦੇ ਪਿੰਡਾਂ 'ਚ ਅੱਜ ਵੀ ਉਨ੍ਹਾਂ ਦੀਆਂ ਯਾਦਾਂ ਮੌਜੂਦ ਹਨ, ਜਿਥੇ ਸਥਾਨਕ ਪ੍ਰਸ਼ਾਸਨ ਤੇ ਸਰਕਾਰ ਵਲੋਂ ਪਿੰਡ ਨੂੰ ਵਿਕਸਤ ਨਾ ਕਰਨ ਸਬੰਧੀ ਪਿੰਡ ਵਾਸੀ ਨਿਰਾਸ਼ ਵੀ ਹਨ। ਸਥਾਨਕ ਵਾਸੀਆਂ ਨੇ ਕਿਹਾ ਕਿ ਪਿੰਡ ਨੂੰ ਵਿਕਸਤ ਕਰਕੇ ਨਵੀਂ ਪਛਾਣ ਦਿੱਤੀ ਜਾਵੇ, ਜਿਸ ਨਾਲ ਨਵੀਂ ਪੀੜ੍ਹੀ ਵੀ ਮੁਨਸ਼ੀ ਪ੍ਰੇਮ ਚੰਦ ਨੂੰ ਸਮਝ ਸਕੇ।

ਮੁਨਸ਼ੀ ਪ੍ਰੇਮ ਚੰਦ
ਮੁਨਸ਼ੀ ਪ੍ਰੇਮ ਚੰਦ

By

Published : Jul 31, 2020, 1:31 PM IST

ਵਾਰਾਣਸੀ: ਆਪਣੀ ਲੇਖ ਕਲਾ ਨਾਲ ਪਿੰਡ ਦੀ ਮਿੱਟੀ ਦੀ ਮਹਿਕ ਦੁਨੀਆ ਭਰ 'ਚ ਫੈਲਾਉਣ, ਆਪਣੀ ਕਲਮ ਨਾਲ ਆਜ਼ਾਦੀ ਦੀ ਲੜਾਈ ਨੂੰ ਅੱਗੇ ਵਧਾਉਣ ਵਾਲੇ, ਸਮਾਜਕ ਬੁਰਾਈਆਂ ਅਤੇ ਪਛੜੇ ਰੀਤੀ-ਰਿਵਾਜਾਂ ਨੂੰ ਤੋੜਨ ਵਾਲੇ ਨਾਵਲਕਾਰ ਮੁਨਸ਼ੀ ਪ੍ਰੇਮ ਚੰਦ ਦੀ 140ਵੀਂ ਬਰਸੀ ਮਨਾਈ ਜਾ ਰਹੀ ਹੈ। ਜ਼ਿਲ੍ਹੇ ਵਿਚ ਸਥਿਤ ਉਨ੍ਹਾਂ ਦੇ ਪਿੰਡ ਲੰਮ੍ਹੀ ਵਿਚ ਇਸ ਵਾਰੀ ਬਰਸੀ ਪ੍ਰੋਗਰਾਮ ਨੂੰ ਕੋਰੋਨਾ ਮਹਾਂਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ, ਜਿਸ ਕਾਰਨ ਇਸ ਵਾਰ ਇਹ ਪ੍ਰੋਗਰਾਮ ਡਿਜ਼ੀਟਲ ਢੰਗ ਨਾਲ ਮਨਾਇਆ ਜਾਵੇਗਾ।

ਮੁਨਸ਼ੀ ਪ੍ਰੇਮ ਚੰਦ ਨੇ ਨਿਰਮਲਾ, ਮੰਗਲ ਸੂਤਰ, ਕਰਮਭੂਮੀ ਵਰਗੇ 15 ਨਾਵਲ ਅਤੇ ਲਗਭਗ 300 ਤੋਂ ਜ਼ਿਆਦਾ ਕਹਾਣੀਆਂ ਦੇ ਨਾਲ ਤਿੰਨ ਨਾਟਕਾਂ ਸਮੇਤ 10 ਕਿਤਾਬਾਂ ਦਾ ਅਨੁਵਾਦ, ਸੱਤ ਬਾਲ ਸਾਹਿਤ ਸਮੇਤ ਅਨੇਕਾਂ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਨੂੰ ਮੁਨਸ਼ੀ, ਪ੍ਰੇਮ ਚੰਦ ਅਤੇ ਧਨਪਤ ਰਾਏ ਦੇ ਨਾਂਅ ਨਾਲ ਵੀ ਜਾਆ ਜਾਂਦਾ ਹੈ।

ਅੰਗਰੇਜ਼ਾਂ ਨੇ ਜਲਾ ਦਿੱਤੀਆਂ ਸਨ ਮੁਨਸ਼ੀ ਪ੍ਰੇਮ ਚੰਦ ਦੀਆਂ ਕਿਤਾਬਾਂ

ਵਾਰਾਣਸੀ ਤੋਂ ਲਗਭਗ 15 ਕਿਲੋਮੀਟਰ ਦੂਰ ਪਿੰਡ ਲੰਮ੍ਹੀ ਵਿਚ ਮੁਨਸ਼ੀ ਪ੍ਰੇਮ ਚੰਦ ਦਾ ਜਨਮ ਹੋਇਆ। ਆਜ਼ਾਦੀ ਦੀ ਲੜਾਈ ਦੌਰਾਨ ਜਦੋਂ ਹਰ ਕੋਈ ਆਪਣਾ ਯੋਗਦਾਨ ਦੇ ਰਿਹਾ ਸੀ ਤਾਂ ਪ੍ਰੇਮ ਚੰਦ ਨੇ ਆਪਣੀ ਲੇਖ ਕਲਾ ਨਾਲ ਇਸ ਨੂੰ ਅੱਗੇ ਵਧਾਉਣ ਦਾ ਕੰਮ ਕੀਤਾ। ਅੰਗਰੇਜ਼ੀ ਹਕੂਮਤ ਉਨ੍ਹਾਂ ਦੀ ਲੇਖ ਕਲਾ ਤੋਂ ਡਰ ਗਈ ਸੀ, ਜਿਸ ਕਾਰਨ ਉਨ੍ਹਾਂ ਦੇ ਲਿਖੇ ਪੱਤਰਾਂ ਤੇ ਕਿਤਾਬਾਂ ਨੂੰ ਅੱਗ ਲਗਾ ਦਿੱਤੀ ਗਈ, ਪਰੰਤੂ ਫਿਰ ਵੀ ਉਨ੍ਹਾਂ ਨੇ ਲਿਖਣਾ ਜਾਰੀ ਰੱਖਿਆ। ਆਜ਼ਾਦੀ ਦੀ ਲੜਾਈ ਉਪਰੰਤ ਉਨ੍ਹਾਂ ਨੇ ਸਮਾਜਿਕ ਬੁਰਾਈਆਂ ਅਤੇ ਪੱਛੜੇ ਰੀਤੀ-ਰਿਵਾਜਾਂ ਨੂੰ ਤੋੜਨ ਲਈ ਕਈ ਨਾਵਲ ਤੇ ਕਿਤਾਬਾਂ ਲਿਖੀਆਂ।

ਘਰੋਂ ਕੱਢ ਦਿੱਤਾ ਗਿਆ ਸੀ ਮੁਨਸ਼ੀ ਪ੍ਰੇਮ ਚੰਦ ਨੂੰ

ਵਿਧਵਾ ਵਿਆਹ ਵਰਗੀ ਪੱਛੜੀ ਪਰੰਪਰਾ ਵਿਰੁਧ ਪ੍ਰੇਮ ਚੰਦ ਨੇ ਆਵਾਜ਼ ਚੁਕੀ। ਇਸ ਪ੍ਰਥਾ ਨੂੰ ਸਮਾਜ ਵਿਚੋਂ ਖ਼ਤਮ ਕਰਨ ਲਈ ਉਨ੍ਹਾਂ ਇਕ ਵਿਧਵਾ ਔਰਤ ਨਾਲ ਵਿਆਹ ਕਰ ਲਿਆ, ਜਿਸ ਕਾਰਨ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਗਿਆ ਸੀ। ਆਜ਼ਾਦੀ ਤੋਂ ਪਹਿਲਾਂ ਭਾਰਤ ਦੀ ਅਸਲੀਅਤ ਦਾ ਪ੍ਰੇਮ ਚੰਦ ਨੇ ਚਿਤਰਣ ਕੀਤਾ, ਅਜਿਹਾ ਕਿਸੇ ਹੋਰ ਲੇਖਕ ਦੇ ਸਾਹਿਤ ਵਿਚ ਨਹੀਂ ਮਿਲਦਾ।

ਘਰ ਕਰਵਾਉਂਦਾ ਹੈ ਮੁਨਸ਼ੀ ਪ੍ਰੇਮ ਚੰਦ ਦੀ ਮੌਜੂਦਗੀ ਦਾ ਅਹਿਸਾਸ

ਪਿੰਡ ਲੰਮ੍ਹੀ ਵਿਚ ਅੱਜ ਵੀ ਪ੍ਰੇਮ ਚੰਦ ਦਾ ਪਿਤਾ-ਪੁਰਖੀ ਘਰ ਮੌਜੂਦ ਹੈ, ਜਿਸ ਕਮਰੇ ਵਿਚ ਬੈਠ ਕੇ ਉਹ ਲੇਖ ਲਿਖਦੇ ਸਨ, ਉਹ ਵੀ ਹੈ। ਪਿੰਡ ਵਾਸੀਆਂ ਨੇ ਦਸਿਆ ਕਿ ਉਨ੍ਹਾਂ ਦਾ ਘਰ ਅਤੇ ਵਿਹੜਾ ਅੱਜ ਵੀ ਉਨ੍ਹਾਂ ਦੇ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਉਨ੍ਹਾਂ ਦੇ ਘਰ ਅਤੇ ਯਾਦਗਾਰ ਦੇ ਸਥਾਪਕ ਸੁਰੇਸ਼ ਦੂਬੇ ਨੇ ਦਸਿਆ ਕਿ ਦੁੱਖ ਇਸ ਗੱਲ ਦਾ ਹੈ ਕਿ ਸਿਰਫ ਬਰਸੀ ਮੌਕੇ ਹੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਘਰ ਨਾਲ ਹੀ ਅਜਾਇਬਘਰ ਹੈ, ਜਿਥੇ ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਅਤੇ ਨਾਵਲ ਮੌਜੂਦ ਹਨ।

ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਤੋਂ ਨਿਰਾਸ਼ ਹਨ ਪਿੰਡ ਵਾਸੀ

ਅਜਾਇਬਘਰ ਵਿਚ ਮੁਨਸ਼ੀ ਦਾ ਹੁੱਕਾ ਅਤੇ ਚਰਖਾ ਵੀ ਰੱਖਿਆ ਹੈ। ਉਨ੍ਹਾਂ ਦੀਆਂ ਯਾਦਾਂ ਨੂੰ ਸੰਭਾਲਣ ਦਾ ਕੰਮ ਪਿੰਡ ਵਾਸੀ ਆਪਣੇ ਪੱਧਰ 'ਤੇ ਕਰਦੇ ਹਨ। ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਵਲੋਂ ਪਿੰਡ ਨੂੰ ਵਿਕਸਤ ਨਾ ਕਰਨ ਕਾਰਨ ਨਿਰਾਸ਼ ਹਨ। ਇੰਟਰਨੈਟ ਦੇ ਇਸ ਜ਼ਮਾਨੇ ਵਿਚ ਸਾਰਾ ਕੁੱਝ ਡਿਜ਼ੀਟਲ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਦੀਆਂ ਰਚਨਾਵਾਂ ਅਜੇ ਤੱਕ ਸਿਰਫ ਕਿਤਾਬਾਂ ਵਿਚ ਹੀ ਸਿਮਟ ਕੇ ਰਹਿ ਗਈਆਂ ਹਨ। ਪਿੰਡ ਵਾਸੀ ਲੰਬੇ ਸਮੇਂ ਤੋਂ ਪਿੰਡ ਨੂੰ ਵਿਕਸਤ ਕਰਨ ਦੀ ਮੰਗ ਕਰ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਵੇਂ ਵਿਲੀਅਤ ਸ਼ੇਕਸਪੀਅਰ ਦੇ ਪਿੰਡ ਨੂੰ ਵੱਖਰੀ ਪਛਾਣ ਦਿੱਤੀ ਗਈ ਹੈ, ਉਸੇ ਤਰ੍ਹਾਂ ਮੁਨਸ਼ੀ ਦੇ ਪਿੰਡ ਨੂੰ ਵੀ ਵਿਕਸਤ ਕਰਕੇ ਵੱਖਰੀ ਪਛਾਣ ਦਿੱਤੀ ਜਾਵੇ। ਹਾਲਾਂਕਿ ਉਨ੍ਹਾਂ ਦੇ ਪਿਤਾ-ਪੁਰਖੀ ਪਿੰਡ ਦੀ ਫਾਈਲ ਅਜੇ ਵੀ ਸੰਸਕ੍ਰਿਤ ਮੰਤਰਾਲਾ ਵਿਚ ਘੁੰਮ ਰਹੀ ਹੈ।

ABOUT THE AUTHOR

...view details