ਹੈਦਰਾਬਾਦ: ਸਾਬਕਾ ਭਾਰਤੀ ਬੱਲੇਬਾਜ਼ ਸੁਰੇਸ਼ ਰੈਨਾ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੇਡ ਹੋ ਰਹੇ ਸਨ। ਦੱਸਣਯੋਗ ਹੈ ਕਿ ਰੈਨਾ ਸਣੇ 33 ਹੋਰ ਲੋਕਾਂ ਨੂੰ ਮੁੰਬਈ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਏਅਰਪੋਰਟ ਨੇੜੇ ਮੁੰਬਈ ਡ੍ਰੈਗਨਫਲਾਈ ਕਲੱਬ ਕੋਵਿਡ -19 ਨਿਯਮਾਂ ਦੀ ਉਲੰਘਣਾ ਕਰ ਰਹੇ ਸਨ। ਉਨ੍ਹਾਂ ਤੋਂ ਇਲਾਵਾ ਪ੍ਰਸਿੱਧ ਗਾਇਕ ਗੁਰੂ ਰੰਧਾਵਾ ਅਤੇ ਸੁਜ਼ੈਨ ਖਾਨ ਨੂੰ ਵੀ ਪੁਲਿਸ ਨੇ ਗ੍ਰਿਫ਼ਾਤਰ ਕੀਤਾ ਸੀ।
ਕਲੱਬ 'ਤੇ ਤੜਕੇ ਤਿੰਨ ਵਜੇ ਮੁੰਬਈ ਪੁਲਿਸ ਨੇ ਛਾਪਾ ਮਾਰਿਆ। ਉਥੇ, ਕਿਸੇ ਨੇ ਵੀ ਸਮਾਜਕ ਦੂਰੀਆਂ ਦੀ ਪਾਲਣਾ ਨਹੀਂ ਕੀਤੀ ਸੀ ਅਤੇ ਮਾਸਕ ਵੀ ਨਹੀਂ ਪਾਇਆ ਸੀ। ਹਾਲਾਂਕਿ ਸੁਰੇਸ਼ ਰੈਨਾ ਅਤੇ ਹੋਰ ਮਸ਼ਹੂਰ ਹਸਤੀਆਂ ਨੂੰ ਬੇਲ 'ਤੇ ਛੱਡ ਦਿੱਤਾ ਗਿਆ ਹੈ।
ਇਸ ਮੁੱਦੇ ਬਾਰੇ ਮੁੰਬਈ ਪੁਲਿਸ ਨੇ ਵੀ ਇੱਕ ਟਵੀਟ ਕੀਤਾ ਜੋ ਕਿ ਕਾਫ਼ੀ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ ਲਿਖਿਆ - ਪਾਰਟੀ (ਨਹੀਂ) ਚਲੇਗੀ ਟਿਲ ਸਿੰਕਸ ਇਨ ਦ ਮੌਰਨਿੰਗ।
ਸਵੇਰੇ 3 ਵਜੇ ਦੇ ਕਰੀਬ ਅੰਧੇਰੀ ਸਥਿਤ ਇੱਕ ਨਾਈਟ ਕਲੱਬ 'ਤੇ ਛਾਪਾ ਮਾਰਿਆ ਗਿਆ, ਜਿੱਥੇ ਕੋਵਿਡ -19 ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ ਅਤੇ ਇਸ ਕਾਰਨ 34 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। 19 ਲੋਕ ਦਿੱਲੀ ਅਤੇ ਪੰਜਾਬ ਦੇ ਸਨ ਤੇ ਕੁਝ ਹਸਤੀਆਂ ਸ਼ਾਮਲ ਸਨ।