ਮੁੰਬਈ: ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਕਿਹਾ ਕਿ ਏਮਜ਼ ਦੀ ਰਿਪੋਰਟ ਵਿੱਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਕਤਲ ਦੀ ਗੱਲ ਤੋਂ ਇਨਕਾਰ ਕੀਤੇ ਜਾਣ 'ਤੇ ਸ਼ਨੀਵਾਰ ਨੂੰ ਕਿਹਾ ਕਿ ਮੁੰਬਈ ਪੁਲਿਸ ਆਪਣੇ ਜਾਂਚ ਦੇ ਨਤੀਜਿਆਂ 'ਤੇ ਕਾਇਮ ਹੈ। ਸਿੰਘ ਨੇ ਕਿਹਾ ਕਿ ਸ਼ਹਿਰੀ ਪੁਲਿਸ ਦੀ ਜਾਂਚ ਪੇਸ਼ੇਵਰ ਸੀ।
ਸੁਸ਼ਾਂਤ ਕੇਸ: ਏਮਜ਼ ਰਿਪੋਰਟ 'ਤੇ ਬੋਲੇ ਮੁੰਬਈ ਪੁਲਿਸ ਕਮਿਸ਼ਨਰ, ਸਾਡੀ ਜਾਂਚ ਪੇਸ਼ੇਵਰ ਸੀ - ਸੁਸ਼ਾਂਤ ਦੀ ਮੌਤ ਖ਼ੁਦਕੁਸ਼ੀ
ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ ਕਿਹਾ ਕਿ ਕੁਝ ਲੋਕ ਆਪਣੇ ਨਿੱਜੀ ਸਵਾਰਥਾਂ ਦੇ ਕਾਰਨ ਬਿਨਾਂ ਕੁਝ ਸੋਚਿਆਂ-ਸਮਝਿਆਂ ਪੁਲਿਸ ਨੂੰ ਨਿਸ਼ਾਨਾ ਬਣਾ ਰਹੇ ਹਨ। ਏਮਜ਼ ਦੇ ਮੈਡੀਕਲ ਬੋਰਡ ਨੇ ਸ਼ਨੀਵਾਰ ਨੂੰ ਕਿਹਾ ਕਿ ਸੁਸ਼ਾਂਤ ਦੀ ਮੌਤ ਖ਼ੁਦਕੁਸ਼ੀ ਨਾਲ ਹੋਈ ਹੈ ਤੇ ਇਹ ਕਤਲ ਦਾ ਮਾਮਲਾ ਨਹੀਂ ਹੈ।
ਫ਼ੋਟੋ
ਸਿੰਘ ਨੇ ਕਿਹਾ ਕਿ ਕੁਝ ਲੋਕ ਆਪਣੇ ਨਿੱਜੀ ਸਵਾਰਥਾਂ ਦੇ ਚਲਦਿਆਂ ਬਿਨਾਂ ਕੁਝ ਸੋਚਿਆ ਸਮਝਿਆਂ ਪੁਲਿਸ ਨੂੰ ਨਿਸ਼ਾਨਾ ਬਣਾ ਰਹੇ ਹਨ। ਏਮਜ਼ ਦੇ ਮੈਡੀਕਲ ਬੋਰਡ ਨੇ ਸ਼ਨੀਵਾਰ ਨੂੰ ਕਿਹਾ ਕਿ ਸੁਸ਼ਾਂਤ ਦੀ ਮੌਤ ਖ਼ੁਦਕੁਸ਼ੀ ਨਾਲ ਹੋਈ ਹੈ ਤੇ ਇਹ ਕਤਲ ਦਾ ਮਾਮਲਾ ਨਹੀਂ ਹੈ।
ਇਸ ਖ਼ਬਰ 'ਤੇ ਸਿੰਘ ਨੇ ਕਿਹਾ ਕਿ ਸ਼ਹਿਰੀ ਪੁਲਿਸ ਦੀ ਜਾਂਚ ਪੇਸ਼ੇਵਰ ਸੀ ਤੇ ਪੋਸਟਮਾਰਟਮ ਕਰਨ ਵਾਲੇ ਸ਼ਹਿਰ ਦੇ ਕਪੂਰ ਹਸਪਤਾਲ ਦੇ ਡਾਕਟਰਾਂ ਨੇ ਵੀ ਆਪਣਾ ਕੰਮ ਬਹੁਤ ਹੀ ਚੰਗੀ ਤਰ੍ਹਾਂ ਕੀਤਾ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਸੀਂ ਸਾਰੇ ਏਮਜ਼ ਦੇ ਇਨ੍ਹਾਂ ਨਤੀਜਿਆਂ ਤੋਂ ਸਹਿਮਤ ਹਾਂ।