ਪੰਜਾਬ

punjab

ETV Bharat / bharat

ਮਹਾਰਾਸ਼ਟਰ ਦੇ ਅਲੀਬਾਗ ਦੇ ਤੱਟ ਨਾਲ ਟਕਰਾਇਆ ਚੱਕਰਵਾਤ ਨਿਸਰਗ - Mumbai On Alert As Cyclone Nisarga

ਚੱਕਰਵਾਤ ਨਿਸਰਗ ਲਗਭਗ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਮੁਬੰਈ ਵੱਲ਼ ਵੱਧ ਰਿਹਾ ਹੈ। ਇਸ ਤੋਂ ਪਹਿਲਾ ਇਹ ਤੂਫਾਨ ਮਹਾਰਾਸ਼ਟਰ ਦੇ ਅਲੀਬਾਗ ਦੇ ਤੱਟ ਨਾਲ ਟਕਰਾਇਆ ।

ਮਹਾਰਾਸ਼ਟਰ ਦੇ ਅਲੀਬਾਗ ਦੇ ਤੱਟ ਨਾਲ ਟਕਰਾਇਆ ਚੱਕਰਵਾਤ ਨਿਸਰਗ
ਮਹਾਰਾਸ਼ਟਰ ਦੇ ਅਲੀਬਾਗ ਦੇ ਤੱਟ ਨਾਲ ਟਕਰਾਇਆ ਚੱਕਰਵਾਤ ਨਿਸਰਗ

By

Published : Jun 3, 2020, 2:18 PM IST

ਮੁੰਬਈ: ਚੱਕਰਵਾਤ ਨਿਸਰਗ ਮਹਾਰਾਸ਼ਟਰ ਦੇ ਤੱਟਵਰਤੀ ਇਲਾਕਿਆਂ ਨਾਲ ਟਕਰਾ ਗਿਆ ਹੈ। ਤੂਫਾਨ ਮੁੰਬਈ ਦੇ ਅਲੀਬਾਗ ਦੇ ਤੱਟ 'ਤੇ ਟਕਰਾਇਆ ਹੈ। ਮੌਸਮ ਵਿਭਾਗ ਅਨੁਸਾਰ ਚੱਕਰਵਾਤ ਲਗਭਗ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਇਆ ਹੈ। ਮੌਸਮ ਵਿਭਾਗ ਅਨੁਸਾਰ ਮੁੰਬਈ ਦੇ ਜ਼ਿਆਦਾਤਰ ਖੇਤਰ ਤੇਜ਼ ਹਵਾਵਾਂ ਤੇ ਬਾਰਿਸ਼ ਹੋ ਰਹੀ ਹੈ।

ਮਹਾਰਾਸ਼ਟਰ ਦੇ ਅਲੀਬਾਗ ਦੇ ਤੱਟ ਨਾਲ ਟਕਰਾਇਆ ਚੱਕਰਵਾਤ ਨਿਸਰਗ

ਐਨਡੀਆਰਐਫ ਨੇ 40 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ। ਇਸ ਤੋਂ ਇਲਾਵਾ ਪ੍ਰਭਾਵਿਤ ਇਲਾਕਿਆਂ ਵਿੱਚ ਕੋਸਟ ਗਾਰਡ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।

ਮੌਸਮ ਵਿਭਾਗ ਨੇ ਆਪਣੇ ਟਵੀਟ ਵਿੱਚ ਕਿਹਾ, "ਚੱਕਰਵਾਤ ਦਾ ਕੇਂਦਰ ਮਹਾਰਾਸ਼ਟਰ ਦੇ ਤੱਟ ਦੇ ਬਹੁਤ ਨੇੜੇ ਹੈ। ਜ਼ਮੀਨ ਖਿਸਕਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਇਹ ਅਗਲੇ ਤਿੰਨ ਘੰਟਿਆਂ ਤੱਕ ਜਾਰੀ ਰਹੇਗੀ।" ਮੌਸਮ ਵਿਭਾਗ ਅਨੁਸਾਰ ਇਸ ਤੂਫਾਨ ਦੇ ਪ੍ਰਭਾਵ ਨਾਲ ਅਗਲੇ 12 ਘੰਟਿਆਂ ਵਿੱਚ 100 ਤੋਂ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਅਤੇ ਭਾਰੀ ਬਾਰਸ਼ ਦੇ ਨਾਲ ਜ਼ਮੀਨ ਵੀ ਖਿਸਕ ਸਕਦੀ ਹੈ।

ਮਹਾਰਾਸ਼ਟਰ ਦੇ ਅਲੀਬਾਗ ਦੇ ਤੱਟ ਨਾਲ ਟਕਰਾਇਆ ਚੱਕਰਵਾਤ ਨਿਸਰਗ

ਇਸ ਦੌਰਾਨ, ਪੁਲਿਸ ਨੇ ਦੇਰ ਰਾਤ ਆਦੇਸ਼ ਜਾਰੀ ਕਰਦਿਆਂ, ਲੋਕਾਂ ਨੂੰ ਬੀਚ, ਪਾਰਕਾਂ ਜਿਹੇ ਜਨਤਕ ਥਾਵਾਂ ਦੇ ਨਾਲ-ਨਾਲ ਮੁੰਬਈ ਤੱਟਵਰਤੀ ਤੋਂ ਸੈਰ ਕਰਨ ਤੋਂ ਰੋਕਿਆ ਹੈ।

ਮੌਸਮ ਵਿਭਾਗ ਦੇ ਅਨੁਸਾਰ ਬੀਤੀ ਇੱਕ ਸਦੀ ਵਿੱਚ ਇਹ ਪਹਿਲਾ ਤੂਫਾਨ ਹੈ ਜੋ ਮਹਾਰਾਸ਼ਟਰ ਦੇ ਤੱਟ ਨਾਲ ਟਕਰਾਏਗਾ ਹੈ। ਇਸ ਤੋਂ ਪਹਿਲਾਂ 1948 ਅਤੇ 1980 ਵਿੱਚ ਚੱਕਰਵਾਤ ਦੋ ਵਾਰ ਆਇਆ ਸੀ ਪਰ ਇਹ ਸਮੁੰਦਰ ਵਿੱਚ ਕਮਜ਼ੋਰ ਹੋ ਗਿਆ।

ABOUT THE AUTHOR

...view details