ਪੰਜਾਬ

punjab

ETV Bharat / bharat

ਮੁੰਬਈ: 36 ਘੰਟਿਆਂ ਤੋਂ ਮਾਲ ਵਿੱਚ ਲੱਗੀ ਅੱਗ ਬੁਝਾਉਣ 'ਚ ਜੁਟੇ ਫਾਇਰਬ੍ਰਿਗੇਡ ਦੇ ਕਰਮਚਾਰੀ - ਆਦਿਤਿਆ ਠਾਕਰੇ

ਵੀਰਵਾਰ ਰਾਤ ਦੱਖਣੀ ਮੁੰਬਈ ਦੇ ਨਾਗਪਾੜਾ ਖੇਤਰ ਦੇ ਸਿਟੀ ਸੈਂਟਰ ਮਾਲ 'ਚ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਮਾਲ ਵਿੱਚ ਅੱਗ ਲੱਗੀ ਤਾਂ 500 ਦੇ ਕਰੀਬ ਲੋਕ ਉਥੇ ਮੌਜੂਦ ਸਨ। ਹਾਲਾਂਕਿ, ਸਮੇਂ ਸਿਰ ਸਾਰਿਆਂ ਨੂੰ ਕੱਢ ਲਿਆ ਗਿਆ। ਉਸੇ ਸਮੇਂ, ਮਾਲ ਦੇ ਨਜ਼ਦੀਕ 55 ਮੰਜ਼ਿਲਾ ਇਮਾਰਤ ਤੋਂ ਤਕਰੀਬਨ 3500 ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਦੋਂਕਿ ਅੱਗ ਬੁਝਾਉਂਦੇ ਸਮੇਂ ਪੰਜ ਫਾਇਰਮੈਨ ਜ਼ਖ਼ਮੀ ਹੋ ਗਏ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਸ਼ਨੀਵਾਰ ਸਵੇਰੇ ਦੱਸਿਆ ਕਿ 18 ਅੱਗ ਬੁਝਾਉਣ ਵਾਲੇ ਇੰਜਣ ਅਤੇ 10 ਵੱਡੇ ਟੈਂਕਰ ਬੁਝਾਉਣ ਦੇ ਕੰਮ ਵਿੱਚ ਲੱਗੇ ਹੋਏ ਹਨ।

ਤਸਵੀਰ
ਤਸਵੀਰ

By

Published : Oct 24, 2020, 3:32 PM IST

ਮੁੰਬਈ: ਮੁੰਬਈ ਸੈਂਟਰਲ ਖੇਤਰ ਦੇ ਸਿਟੀ ਸੈਂਟਰ ਮਾਲ ਵਿਖੇ ਅੱਗ ਬੁਝਾਉਣ ਵਾਲੇ ਫਾਇਰਫਾਈਟਰਜ਼ ਨੂੰ ਅੱਗ 'ਤੇ ਕਾਬੂ ਪਾਉਣ ਵਿੱਚ 36 ਘੰਟੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ, ਪਰ ਅਜੇ ਤੱਕ ਇਸ ਨੂੰ ਕਾਬੂ 'ਚ ਨਹੀਂ ਕੀਤਾ ਜਾ ਸਕਿਆ ਹੈ।

ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਸ਼ਨੀਵਾਰ ਸਵੇਰੇ ਦੱਸਿਆ ਕਿ ਅੱਗ ਬੁਝਾਉਣ ਦੇ ਕੰਮ ਵਿੱਚ 18 ਅੱਗ ਬੁਝਾਉਣ ਵਾਲੇ ਇੰਜਣ ਅਤੇ 10 ਵੱਡੇ ਟੈਂਕਰ ਲੱਗੇ ਹੋਏ ਹਨ। ਤਿੰਨ ਮੰਜ਼ਿਲ ਮਾਲ ਦੇ ਜ਼ਮੀਨੀ ਮੰਜ਼ਲ ਅਤੇ ਦੂਸਰੀ ਮੰਜ਼ਲ 'ਤੇ ਵੀਰਵਾਰ ਰਾਤ ਲਗਭਗ 8.50 ਵਜੇ ਅੱਗ ਲੱਗੀ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

36 ਘੰਟਿਆਂ ਤੋਂ ਮਾਲ ਵਿੱਚ ਲੱਗੀ ਅੱਗ ਬੁਝਾਉਣ 'ਚ ਜੁਟੇ ਫਾਇਰਬ੍ਰਿਗੇਡ ਦੇ ਕਰਮਚਾਰੀ

ਅੱਗ ਬੁਝਾਉਣ ਦੀ ਕੋਸ਼ਿਸ਼ ਕਰਦਿਆਂ ਅੱਗ ਬੁਝਾਊ ਅਮਲੇ ਦੇ 5 ਕਰਮਚਾਰੀ ਝੁਲਸ ਗਏ ਪਰ ਉਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਨੂੰ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਹ ਅੱਗ ਪਹਿਲਾਂ ਸ਼ੁਰੂਆਤੀ ਪੱਧਰ-ਇਕ ਭਾਵ 'ਮਾਮੂਲੀ ਸ਼੍ਰੇਣੀ' ਵਿੱਚ ਰੱਖੀ ਗਈ ਸੀ, ਪਰ ਇਸ ਨੂੰ ਰਾਤ 10.45 ਵਜੇ 'ਲੈਵਲ-ਤਿੰਨ' ਕਰ ਦਿੱਤਾ ਗਿਆ ਅਤੇ ਬਾਅਦ ਦੁਪਹਿਰ 2.30 ਵਜੇ ਇਸ ਦਾ ਪੱਧਰ ਹੋਰ ਭਿਆਨਕ ਹੋ ਗਿਆ ਤੇ ਪੱਧਰ ਚਾਰ ਉੱਤੇ ਪਹੁੰਚ ਗਿਆ।

ਮਾਲ ਦੇ ਨਜ਼ਦੀਕ ਇੱਕ ਹੋਰ ਬਹੁਮੰਜ਼ਲੀ ਇਮਾਰਤ ਤੋਂ ਸਾਵਧਾਨੀ ਵਜੋਂ 3,500 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਮੁੰਬਈ ਫਾਇਰ ਬ੍ਰਿਗੇਡ ਨੇ ਸ਼ਹਿਰ ਦੀਆਂ ਸਾਰੀਆਂ ਏਜੰਸੀਆਂ ਤੋਂ ਫਾਇਰ ਬ੍ਰਿਗੇਡ ਬੁਲਾਉਣ ਦੀ ਮੰਗ ਕੀਤੀ। ਮਾਲ ਦੀ ਦੂਜੀ ਮੰਜਿਲ ਉੱਤੇ ਸਥਿਤ ਇੱਕ ਮੋਬਾਈਲ ਦੀ ਦੁਕਾਨ ਵਿੱਚ ਅੱਗ ਲੱਗੀ ਹੋਈ ਸੀ ਇਸ ਫਰਸ਼ 'ਤੇ ਜ਼ਿਆਦਾਤਰ ਦੁਕਾਨਾਂ ਮੋਬਾਈਲ ਅਤੇ ਇਸ ਨਾਲ ਜੁੜੀਆਂ ਚੀਜ਼ਾਂ ਦੀਆਂ ਹਨ। ਇਸ ਦੌਰਾਨ ਮਹਾਰਾਸ਼ਟਰ ਦੇ ਸੈਰ-ਸਪਾਟਾ ਮੰਤਰੀ ਆਦਿਤਿਆ ਠਾਕਰੇ ਨੇ ਸ਼ੁੱਕਰਵਾਰ ਰਾਤ ਨੂੰ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਅੱਗ ਬੁਝਾਉਣ ਦੀ ਕਾਰਵਾਈ ਦਾ ਜਾਇਜ਼ਾ ਲਿਆ।

ABOUT THE AUTHOR

...view details