ਨਵੀਂ ਦਿੱਲੀ: ਨਿਰਭਯਾ ਸਮੂਹਿਕ ਜ਼ਬਰ ਜਨਾਹ ਮਾਮਲੇ ਦੇ ਦੋਸ਼ੀ ਮੁਕੇਸ਼ ਨੂੰ ਸੁਪਰੀਮ ਕੋਰਟ ਨੇ ਝਟਕਾ ਦਿੰਦੇ ਹੋਏ ਕਿਹਾ ਕਿ ਉਸ ਨੂੰ ਕਿਊਰੇਟਿਵ ਪਟੀਸ਼ਨ ਅਤੇ ਰਹਿਮ ਪਟੀਸ਼ਨ ਦਾਖ਼ਲ ਕਰਨ ਦਾ ਮੌਕਾ ਨਹੀਂ ਮਿਲੇਗਾ।
ਨਿਰਭਯਾ ਮਾਮਲਾ: ਦੋਸ਼ੀ ਮੁਕੇਸ਼ ਦੀ ਪਟੀਸ਼ਨ ਰੱਦ, 20 ਮਾਰਚ ਨੂੰ ਹੀ ਹੋਵੇਗੀ ਫਾਂਸੀ - Mukesh's plea rejected
ਮੁਕੇਸ਼ ਨੂੰ ਆਪਣੀ ਪਟੀਸ਼ਨ ਵਿੱਚ ਆਰੋਪ ਲਾਇਆ ਕਿ ਉਸ ਦੀ ਸਾਬਕਾ ਵਕੀਲ ਵਿੰਦਰਾ ਗਰੋਵਰ ਨੇ ਉਸ 'ਤੇ ਦਬਾਅ ਪਾ ਕੇ ਕਿਊਕੇਟਿਵ ਪਟੀਸ਼ਨ ਦਾਖ਼ਲ ਕਰਵਾਈ ਸੀ
ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਐਮ.ਐਰ ਸ਼ਾਹ ਦੀ ਬੈਂਚ ਨੇ ਦੋਸ਼ੀ ਮੁਕੇਸ਼ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ। ਮੁਕੇਸ਼ ਨੂੰ ਆਪਣੀ ਪਟੀਸ਼ਨ ਵਿੱਚ ਆਰੋਪ ਲਾਇਆ ਕਿ ਉਸ ਦੀ ਸਾਬਕਾ ਵਕੀਲ ਵਿੰਦਰਾ ਗਰੋਵਰ ਨੇ ਉਸ 'ਤੇ ਦਬਾਅ ਪਾ ਕੇ ਕਿਊਕੇਟਿਵ ਪਟੀਸ਼ਨ ਦਾਖ਼ਲ ਕਰਵਾਈ ਸੀ। ਮੁਕੇਸ਼ ਨੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਸੀ ਕਿ ਉਸ ਨੂੰ ਮੁੜ ਤੋਂ ਕਿਊਰੇਟਿਵ ਪਟੀਸ਼ਨ ਅਤੇ ਰਹਿਮ ਪਟੀਸ਼ਨ ਦਾਖ਼ਲ ਕਰਨ ਦਾ ਮੌਕਾ ਦਿੱਤਾ ਜਾਵੇ ਪਰ ਕੋਰਟ ਨੇ ਉਸ ਦੀ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ।
ਕੋਰਟ ਨੇ ਕਿਹਾ ਦੋਸ਼ੀ ਆਪਣੇ ਸਾਰੇ ਅਧਿਕਾਰ ਵਰਤ ਚੁੱਕਿਆ ਹੈ, ਨਿਰਭਯਾ ਦੇ ਸਾਰੇ ਦੋਸ਼ੀਆਂ ਨੂੰ ਹੁਣ 20 ਮਾਰਚ ਸਵੇਰੇ 5.30 ਵਜੇ ਫਾਂਸੀ ਦਿੱਤੀ ਜਾਵੇਗੀ। ਇਹ ਵੀ ਦੱਸ ਦਈਏ ਕਿ ਇਸ ਮਾਮਲੇ ਦੇ 4 ਦੋਸ਼ੀਆਂ ਵਿੱਚੋਂ ਤਿੰਨ ਨੇ ਕੌਮਾਂਤਰੀ ਕੋਰਟ ਵਿੱਚ ਫਾਂਸੀ ਤੋਂ ਬਚਣ ਲਈ ਅਪੀਲ ਪਾਈ ਹੈ।