ਪੰਜਾਬ

punjab

ETV Bharat / bharat

ਨਿਰਭਯਾ ਮਾਮਲੇ ਵਿੱਚ ਨਵਾਂ ਮੋੜ, ਘਟਨਾ ਵੇਲੇ ਦੋਸ਼ੀ ਮੁਕੇਸ਼ ਨਹੀਂ ਸੀ ਮੌਜੂਦ, ਵਕੀਲ ਦਾ ਦਾਅਵਾ

ਦੋਸ਼ੀ ਮੁਕੇਸ਼ ਦੀ ਲੰਘੇ ਕੱਲ੍ਹ ਸੁਪਰੀਮ ਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਸੀ ਜਿਸ ਤੋਂ ਬਾਅਦ ਉਸ ਨੇ ਇਹ ਰਾਹ ਵੀ ਅਪਣਾਇਆ ਹੈ।

ਮੁਕੇਸ਼
ਫ਼ੋਟੋ

By

Published : Mar 17, 2020, 12:24 PM IST

ਨਵੀਂ ਦਿੱਲੀ: ਨਿਰਭਯਾ ਸਮੂਹਿਕ ਜ਼ਬਰ ਜਨਾਹ ਮਾਮਲੇ ਵਿੱਚ ਦੋਸ਼ੀਆਂ ਨੂੰ ਫਾਂਸੀ ਹੋਣ ਤੋਂ ਪਹਿਲਾਂ ਇੱਕ ਨਵਾਂ ਮੋੜ ਆ ਗਿਆ ਹੈ। ਦੋਸ਼ੀ ਮੁਕੇਸ਼ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਤਾਂ ਘਟਨਾ ਵਾਲੇ ਕ੍ਰਾਇਮ ਵਾਲੀ ਜਗ੍ਹਾ 'ਤੇ ਮੌਜੂਦ ਹੀ ਨਹੀਂ ਸੀ।

ਦੋਸ਼ੀ ਮੁਕੇਸ਼ ਦੇ ਵਕੀਲ ਐਮਐਲ ਸ਼ਰਮਾ ਨੇ ਦਿੱਲੀ ਹਾਈ ਕੋਰਟ ਵਿੱਚ ਕਿਹਾ ਹੈ ਕਿ ਮੁਕੇਸ਼ ਨੂੰ ਰਾਜਸਥਾਨ ਤੋਂ 17 ਦਸੰਬਰ ਨੂੰ ਕਾਬੂ ਕੀਤਾ ਗਿਆ ਹੈ ਉਹ ਤਾਂ ਘਟਨਾ ਵਾਲੀ ਜਗ੍ਹਾ 'ਤੇ ਵੀ ਮੌਜੂਦ ਨਹੀਂ ਸੀ। ਉਸ 'ਤੇ ਤਿਹਾੜ ਜੇਲ੍ਹ ਵਿੱਚ ਤਸ਼ੱਦਦ ਢਾਹੀ ਗਈ ਹੈ।

ਜ਼ਿਕਰ ਕਰ ਦਈਏ ਕਿ ਦੋਸ਼ੀ ਮੁਕੇਸ਼ ਦੀ ਲੰਘੇ ਕੱਲ੍ਹ ਸੁਪਰੀਮ ਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਸੀ ਜਿਸ ਤੋਂ ਬਾਅਦ ਉਸ ਨੇ ਇਹ ਰਾਹ ਵੀ ਅਪਣਾਇਆ ਹੈ। ਇਹ ਵੀ ਦੱਸ ਦਈਏ ਕਿ ਦੂਜੇ ਦੋਸ਼ੀਆਂ ਨੇ ਫਾਂਸੀ ਤੋਂ ਬਚਣ ਲਈ ਕੌਮਾਂਤਰੀ ਅਦਾਲਤ ਦਾ ਰੁਖ਼ ਕੀਤਾ ਹੈ।

ਅਦਾਲਤ ਪਹਿਲਾਂ ਇਹ ਆਦੇਸ਼ ਦੇ ਚੁੱਕੀ ਹੈ ਕਿ ਇਸ ਅਣਮਨੁੱਖੀ ਕਾਰੇ ਦੇ ਦੋਸ਼ੀਆਂ ਨੂੰ 20 ਮਾਰਚ ਨੂੰ ਫਾਂਸੀ ਦਿੱਤੀ ਜਾਵੇਗੀ ਜਿਸ ਤੋਂ ਬਚਣ ਇਹ ਦੋਸ਼ੀ ਮੁੜ ਤੋਂ ਦਾਅ ਪੇਚ ਲਾ ਰਹੇ ਹਨ।

ABOUT THE AUTHOR

...view details