ਨਵੀਂ ਦਿੱਲੀ: ਏਸ਼ੀਆ ਦੇ ਸਭ ਤੋਂ ਅਮੀਰ ਦੀ ਲਿਸਟ ਟਾਪ-10 'ਚੋਂ ਮੁਕੇਸ਼ ਅੰਬਾਨੀ ਬਾਹਰ ਹੋ ਗਏ ਹਨ। ਤੇਲ ਤੋਂ ਲੈ ਕੇ ਰਿਟੇਲ ਤੱਕ ਅਤੇ ਟੈਲੀਕਾਮ ਤੱਕ ਆਪਣਾ ਦਬਦਬਾ ਦਿਖਾਉਣ ਵਾਲੀ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਇਸ ਸਾਲ ਯਾਨੀ 2020 ਦੀ ਸ਼ੁਰੂਆਤ 'ਚ ਬਲੂਮਬਰਗ ਬਿਲਿਅਨਏਅਰ ਇੰਡੈਕਸ ਉੱਤੇ 4 ਸਥਾਨ ਉੱਤੇ ਪਹੁੰਚ ਗਏ ਸੀ ਪਰ ਹੁਣ ਉਹ ਦੁਨੀਆ ਦੇ ਸਿਖਰਲੇ 10 ਸਭ ਤੋਂ ਅਮੀਰ ਅਰਬਪਤੀਆਂ ਵਿੱਚ ਸ਼ਾਮਲ ਨਹੀਂ ਰਹੇ।
ਟਾਪ-10 ਅਮੀਰਾਂ ਦੀ ਲਿਸਟ 'ਚੋਂ ਬਾਹਰ ਹੋਏ ਮੁਕੇਸ਼ ਅੰਬਾਨੀ - Mukesh Ambani
ਏਸ਼ੀਆ ਦੇ ਸਭ ਤੋਂ ਅਮੀਰ ਦੀ ਲਿਸਟ ਟਾਪ-10 ਚੋਂ ਮੁਕੇਸ਼ ਅੰਬਾਨੀ ਬਾਹਰ ਹੋ ਗਏ ਹਨ। ਤੇਲ ਤੋਂ ਲੈ ਕੇ ਰਿਟੇਲ ਤੱਕ ਅਤੇ ਟੈਲੀਕਾਮ ਤੱਕ ਆਪਣਾ ਦਬਦਬਾ ਦਿਖਾਉਣ ਵਾਲੀ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਇਸ ਸਾਲ ਯਾਨੀ 2020 ਦੀ ਸ਼ੁਰੂਆਤ 'ਚ ਬਲੂਮਬਰਗ ਬਿਲਿਅਨਏਅਰ ਇੰਡੈਕਸ ਉੱਤੇ 4 ਸਥਾਨ ਉੱਤੇ ਪਹੁੰਚ ਗਏ ਸੀ
ਫ਼ੋਟੋ
ਤਕਰੀਬਨ ਇੱਕ ਲੱਖ ਕਰੋੜ ਘਟੀ ਸੰਪਤੀ
ਬਲੂਮਬਰਗ ਰੈਕਿੰਗ ਮੁਤਾਬਕ ਮੁਕੇਸ਼ ਅੰਬਾਨੀ ਦਾ ਮੌਜੂਦਾ ਨੈੱਟਵਰਕ 76.5 ਬਿਲੀਅਨ ਡਾਲਰ ਯਾਨੀ 5.63 ਲੱਖ ਕਰੋੜ ਰੁਪਏ ਹੈ ਜੋ ਇਸ ਸਾਲ ਦੀ ਸ਼ੁਰੂਆਤ ਵਿੱਚ ਕਰੀਬ 90 ਬਿਲੀਅਨ ਡਾਲਰ ਯਾਨੀ 6.62 ਲੱਖ ਕਰੋੜ ਰੁਪਏ ਤੋਂ ਘੱਟ ਹੈ। ਮੌਜੂਦਾ ਸਮੇਂ ਆਰਆਈਐਲ ਟੌਪ ਬੌਸ ਅੰਬਾਨੀ 11ਵੇਂ ਸਭ ਤੋਂ ਅਮੀਰ ਵਿਅਕਤੀ ਹਨ।