ਪੰਜਾਬ

punjab

ETV Bharat / bharat

ਮਾਊਂਟ ਸਿਨਾਈ ਹੈਲਥ ਸਿਸਟਮ ਨੇ ਗੂਗਲ ਨੈਸਟ ਨਾਲ ਮਿਲਕੇ ਕੋਰੋਨਾ ਨੂੰ ਦਿੱਤੀ ਟੱਕਰ - ਮਾਊਂਟ ਸਿਨਾਈ ਹੈਲਥ ਸਿਸਟਮ

ਅਮਰੀਕਾ ਵਿੱਚ ਸਥਿਤ ਮਾਊਂਟ ਸਿਨਾਈ ਹੈਲਥ ਸਿਸਟਮ (Mount Sinai Health System), ਗੂਗਲ ਨੈਸਟ (Google Nest) ਨਾਲ ਮਿਲਕੇ ਬਿਮਾਰ ਵਿਅਕਤੀਆਂ 'ਤੇ ਵੀਡੀਓ ਤੇ ਆਡੀਓ ਤਕਨੀਕ ਨਾਲ ਨਿਗਰਾਨੀ ਰੱਖ ਰਹੇ ਹਨ।

Mount Sinai Health System teams up with Google Nest to battle corona
Mount Sinai Health System teams up with Google Nest to battle corona

By

Published : May 13, 2020, 8:25 PM IST

ਹੈਦਰਾਬਾਦ: ਕੋਰੋਨਾ ਸਕੰਟ ਤੋਂ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਟੈਕਨੋਲਜੀ ਨੇ ਵੀ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਅਮਰੀਕਾ ਵਿੱਚ ਸਥਿਤ ਮਾਊਂਟ ਸਿਨਾਈ ਹੈਲਥ ਸਿਸਟਮ (Mount Sinai Health System), ਗੂਗਲ ਨੈਸਟ (Google Nest) ਨਾਲ ਮਿਲਕੇ ਬਿਮਾਰ ਵਿਅਕਤੀਆਂ 'ਤੇ ਵੀਡੀਓ ਤੇ ਆਡੀਓ ਤਕਨੀਕ ਨਾਲ ਨਿਗਰਾਨੀ ਰੱਖ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਨਰਸਾਂ ਮਰੀਜ਼ਾਂ ਦੀ ਨਿਗਰਾਨੀ ਤੇ ਗ਼ੱਲਬਾਤ ਲਈ ਪੂਰੇ ਹਸਪਤਾਲਾਂ ਵਿੱਚ 100 ਤੋਂ ਵੀ ਜ਼ਿਆਦਾ ਨੈਸਟ ਕੈਮਰਿਆਂ ਦਾ ਇਸਤੇਮਾਲ ਕਰ ਰਹੀਆਂ ਹਨ ਤੇ ਉਨ੍ਹਾਂ ਦੀ ਸੰਭਾਲ ਕਰ ਰਹੀਆਂ ਹਨ।

ਇਸ 'ਤੇ ਮਾਊਂਟ ਸਿਨਾਈ ਹੈਲਥ ਸਿਸਟਮ ਦੇ ਡਾਇਰੈਕਟਰ ਸੁਦੀਪਤੋ ਸ਼੍ਰੀਵਾਸਤਵ ਨੇ ਕਿਹਾ, "ਅਸੀਂ ਗੂਗਲ ਨੈਸਟ ਦੇ ਨਾਲ ਸਾਂਝੇਦਾਰੀ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਰੇ ਹਸਪਤਾਲਾਂ ਨੂੰ ਇਹ ਸੁਰੱਖਿਆ ਮੁਹੱਈਆ ਕਰਵਾਈ ਹੈ।"

ਉਨ੍ਹਾਂ ਕਿਹਾ ਕਿ ਨੈਸਟ ਨੇ ਰਾਤੋਂ-ਰਾਤ ਸਾਡੇ ਸਾਰੇ ਕੰਮ ਕੀਤੇ ਹਨ ਤੇ ਇੱਕ ਬਹੁਤ ਵਧੀਆ ਹੱਲ ਸਾਨੂੰ ਦਿੱਤਾ ਹੈ। ਇਹ ਸਾਡੇ ਮਰੀਜ਼ਾਂ ਦੀ ਸੇਵਾ ਕਰਦਾ ਹੈ ਤੇ ਸਾਰੇ ਕਰਮਚਾਰੀਆਂ ਦੀ ਸੁੱਰਖਿਆ ਕਰਦੇ ਹੋਏ ਸਾਡੇ ਉੱਚ ਪੱਧਰ ਦੀ ਦੇਖਭਾਲ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦਾ ਹੈ।

ਦੱਸ ਦੇਈਏ ਕਿ ਇਸ ਗੂਗਲ ਨੈਸਟ ਦੀ ਖ਼ਾਸੀਅਤ ਇਹ ਹੈ ਕਿ ਇਹ ਮਰੀਜ਼ਾਂ ਦੀ ਬਰੀਕੀ ਵਿੱਚ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ।

ABOUT THE AUTHOR

...view details