ਨਵੀਂ ਦਿੱਲੀ: ਭਾਰਤ-ਚੀਨ ਸਰਹੱਦ 'ਤੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ 'ਚ ਭਾਰਤੀ ਫ਼ੌਜ ਦੇ ਕਰਨਲ ਸਣੇ 20 ਜਵਾਨ ਸ਼ਹੀਦ ਹੋ ਗਏ ਸਨ। ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ ਵਿੱਚ ਸ਼ਹੀਦ ਹੋਏ ਕਰਨਲ ਬੀ ਸੰਤੋਸ਼ ਬਾਬੂ ਦੀ ਮ੍ਰਿਤਕ ਦੇਹ ਨੂੰ ਬੁੱਧਵਾਰ ਵਿਸ਼ੇਸ਼ ਜਹਾਜ਼ ਰਾਹੀਂ ਤੇਲੰਗਾਨਾ ਲਿਆਂਦਾ ਗਿਆ। ਜਹਾਜ਼ ਰਾਤ ਅੱਠ ਵਜੇ ਦੇ ਕਰੀਬ ਏਅਰਫੋਰਸ ਸਟੇਸ਼ਨ ਹਕੀਮਪੇਟ 'ਤੇ ਉਤਰਿਆ।
ਚੀਨ ਨਾਲ ਹੋਈ ਝੜਪ 'ਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਦੀ ਦੇਹ ਪਹੁੰਚੀ ਤੇਲੰਗਾਨਾ - ਕਰਨਲ ਸੰਤੋਸ਼ ਬਾਬੂ
ਚੀਨ ਨਾਲ ਹੋਈ ਝੜਪ 'ਚ ਸ਼ਹੀਦ ਹੋਏ ਕਰਨਲ ਬੀ ਸੰਤੋਸ਼ ਬਾਬੂ ਦੀ ਮ੍ਰਿਤਕ ਦੇਹ ਤੇਲੰਗਾਨਾ ਪਹੁੰਚਣ ਤੋਂ ਬਾਅਦ ਉਸ ਨੂੰ ਗ੍ਰਹਿ ਕਸਬੇ ਸੂਰਿਆਪੇਟ ਰਵਾਨਾ ਕੀਤਾ ਗਿਆ ਹੈ।
ਫ਼ੋਟੋ
ਤੇਲੰਗਾਨਾ ਦੇ ਰਾਜਪਾਲ ਟੀ ਸੁੰਦਰਾਰਾਜਨ ਅਤੇ ਰਾਜ ਦੇ ਸੂਚਨਾ ਤਕਨਾਲੋਜੀ ਮੰਤਰੀ ਕੇਟੀ ਰਾਮਾ ਰਾਓ ਸਮੇਤ ਹੋਰਨਾਂ ਨੇ ਸ਼ਹੀਦ ਫੌਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਕਰਨਲ ਬਾਬੂ ਦੀ ਮ੍ਰਿਤਕ ਦੇਹ ਨੂੰ ਬਾਅਦ ਵਿੱਚ ਐਂਬੂਲੈਂਸ ਰਾਹੀਂ ਉਸ ਦੇ ਗ੍ਰਹਿ ਕਸਬੇ ਸੂਰਿਆਪੇਟ ਲੈ ਜਾਇਆ ਗਿਆ। ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਕਰਨਲ ਬਾਬੂ ਦਾ ਅੰਤਮ ਸਸਕਾਰ ਵੀਰਵਾਰ ਨੂੰ ਕੀਤਾ ਜਾਵੇਗਾ।