1765 ਵਿੱਚ, ਭਾਰਤੀ ਫੌਜ਼ ਦੇ ਖਾਸ ਹਿੱਸੇ ਦੇ ਛੋਟੇ ਯੋਧਿਆਂ ਦੇ ਪੂਰਵਜ, ਨੇਪਾਲ ਦੇ ਪਹਿਲੇ ਅਜਿਹੇ ਵਿਅਕਤੀ, ਪ੍ਰਿਥਵੀ ਨਰਾਇਣ ਜਿਨ੍ਹਾਂ ਨੇ ਯੂਰਪੀਅਨ ਅਨੁਸ਼ਾਸਨ ਅਤੇ ਹਥਿਆਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਵਰਤੋਂ ਕੀਤੀ। ਪ੍ਰਿਥਵੀ ਨਰਾਇਣ ਦੀ ਅਗਵਾਈ ਵਿੱਚ ਆਲੇ-ਦੁਆਲੇ ਦੀਆਂ ਪਹਾੜੀ ਕਬੀਲਿਆਂ ਵਿੱਚ ਉਨ੍ਹਾਂ ਖ਼ੁਦ ਨੂੰ ਇੱਕ ਸ਼ਕਤੀਸ਼ਾਲੀ ਤਾਕਤ ਵਜੋਂ ਮਹਿਸੂਸ ਕਰਵਾਉਣਾ ਸ਼ੁਰੂ ਕੀਤਾ। ਨੇਪਾਲ ਵਿੱਚ ਕਾਠਮੰਡੂ, ਲਲਿਤਾਪਾਟਨ, ਅਤੇ ਭਟਗਾਂਵ ਨੂੰ ਜਿੱਤਣ ਤੋਂ ਬਾਅਦ; ਪ੍ਰਿਥਵੀਨਾਰਾਇਣ ਦੀ ਮੌਤ ਮਗਰੋਂ, ਉਨ੍ਹਾਂ ਦੀ ਵਿਧਵਾ ਅਤੇ ਉਨ੍ਹਾਂ ਦੇ ਭਰਾ ਨੇ ਉਨ੍ਹਾਂ ਦੇ ਨਵਜੰਮੇ ਪੁੱਤਰ ਦੇ ਸ਼ਾਹੀ ਨੁਮਾਇੰਦੇ ਦੀ ਭੂਮਿਕਾ ਵਿੱਚ, ਉਨ੍ਹਾਂ ਨੇ ਕੁਮਾਊਂ ਦੀ ਧਰਤੀ ਉੱਤੇ ਜਿੱਤ ਦੇ ਝੰਡਾ ਗੱਢਿਆ। 1790 ਵਿੱਚ ਉਨ੍ਹਾਂ ਨੇ ਅਲਮੋੜਾ ਉੱਤੇ ਕਬਜ਼ਾ ਕਰ ਲਿਆ ਅਤੇ ਖ਼ੁਦ ਨੂੰ ਰਾਮਗੰਗਾ ਤੱਕ ਸਾਰੇ ਦੇਸ਼ ਦਾ ਮਾਲਕ ਬਣਾਇਆ।
ਉਨ੍ਹਾਂ ਨੇ ਕੁਮਾਊਂ ਤੋਂ ਪੱਛਮ ਵੱਲ ਨੂੰ ਆਪਣਾ ਰੁੱਖ ਕੀਤਾ, ਗੁਰਖਿਆਂ ਨੇ ਗੜ੍ਹਵਾਲ ਉੱਤੇ ਹਮਲਾ ਕੀਤਾ, ਪਰ ਨੇਪਾਲ 'ਚ ਚੀਨੀ ਹਮਲੇ ਦੀ ਖ਼ਬਰ ਮਿਲਦਿਆਂ ਹੀ, ਇਸ ਜਿੱਤ ਨੂੰ ਰੋਕਣਾ ਪਿਆ ਅਤੇ ਇਹ ਹਮਲਾਵਰ ਫੌਜ ਆਪਣੇ ਦੇਸ਼ ਦੀ ਰੱਖਿਆ ਲਈ ਗੜ੍ਹਵਾਲ ਤੋਂ ਦੂਰ ਮਦਦ ਲਈ ਚਲੀ ਗਈ। ਕੁਝ ਸਾਲਾਂ ਬਾਅਦ ਇੱਕ ਵਾਰ ਮੁੜ ਗੋਰਖਾ ਹਮਲਾਵਰਾਂ ਨੇ ਪੱਛਮ ਉੱਤੇ ਹਮਲਾ ਕੀਤਾ।
ਫਰਵਰੀ 1803 ਵਿੱਚ ਗੜ੍ਹਵਾਲ ਦੇ ਰਾਜਾ ਦੀ ਰਾਜਧਾਨੀ ਸ੍ਰੀਨਗਰ ਉੱਤੇ ਹਮਲਾ ਹੋਇਆ ਅਤੇ ਰਾਜਾ ਦੱਖਣ ਵੱਲ ਪਿੱਛੇ ਨੂੰ ਹਟ ਆਇਆ। ਉਨ੍ਹਾਂ ਨੇ ਬਾਰਾਹਾਟ ਵਿੱਚ ਵਿਅਰਥ ਮੋਰਚਾ ਸੰਭਨ ਦੀ ਕੋਸ਼ਿਸ਼ ਕੀਤੀ। ਪਰ ਜਲਦ ਹੀ ਉਨ੍ਹਾਂ ਨੂੰ ਉਥੋ ਹਟਣਾ ਪਿਆ ਤੇ ਪਹਿਲਾਂ ਦੂਨ ਅਤੇ ਫਿਰ ਸਹਾਰਨਪੁਰ ਵਿੱਚ ਪਨਾਹ ਲੈਣੀ ਪਈ। ਇਥੇ ਪੀੜਤ ਰਾਜਾ ਪ੍ਰਦਿਯੂਮਨ ਸ਼ਾਹ ਨੇ ਆਪਣੀ ਸਾਰੀ ਜਾਇਦਾਦ ਅਤੇ ਗੱਦੀ ਗਿਰਵੀ ਰੱਖ ਕੇ ਇੱਕ-ਦੋ ਲੱਖ ਰੁਪਏ ਜੋੜੇ।
ਇਸ ਰਕਮ ਨਾਲ ਉਨ੍ਹਾਂ ਨੇ ਇੱਕ ਨਵੀਂ ਫੌਜ ਤਿਆਰ ਕੀਤੀ, ਦੂਨ ਵੱਲ ਨੂੰ ਚੱਲ ਪਏ ਅਤੇ ਉਮਰ ਸਿੰਘ ਥਾਪਾ ਦੀ ਅਗਵਾਈ ਵਾਲੇ ਹਮਲਾਵਰਾਂ 'ਤੇ ਹਮਲਾ ਕਰ ਦਿੱਤਾ, ਦੇਹਰਾ 'ਤੇ ਕਬਜ਼ਾ ਕਰ ਲਿਆ; ਪਰ ਉਹ ਹਾਰ ਗਏ ਅਤੇ ਮਾਰੇ ਗਏ।
ਆਪਣੀ ਕਿਤਾਬ 'ਹਿਮਾਲੀਅਨ ਮਾਉਂਟੇਨ' ਵਿੱਚ ਜੇਬੀ ਫਰੇਜ਼ਰ ਨੇ ਜ਼ਿਕਰ ਕੀਤਾ ਹੈ ਕਿ ਯਮੁਨੋਤਰੀ ਤੋਂ ਕੁਝ ਦੂਰੀ 'ਤੇ ਪਲਾਗੜ ਨਾਮਕ ਪਵਿੱਤਰ ਘਾਟੀ ਦੇ ਪੁਜਾਰੀ ਨੂੰ ਗੜ੍ਹਵਾਲ ਦੇ ਆਖਰੀ ਰਾਜੇ ਪ੍ਰਦਿਯੂਮਨ ਸ਼ਾਹ ਦੀ ਬਦਕਿਸਮਤੀ, ਗੋਰਖਾ ਸ਼ਕਤੀ ਦਾ ਉਭਾਰ ਅਤੇ ਅਖੀਰ ਵਿੱਚ ਬ੍ਰਿਟਿਸ਼ ਵੱਲੋਂ ਉਸ 'ਤੇ ਹੋਣ ਵਾਲੇ ਕਬਜਾ ਦੀ ਭਵਿੱਖਬਾਣੀ ਕੀਤੀ ਸੀ।
ਬ੍ਰਿਟਿਸ਼ ਫ਼ੌਜਾਂ ਸ਼ਿਵਾਲਿਕ ਰੇਂਜ ਦੇ ਡੂੰਘੇ ਦੱਖਣ ਢਲਾਨਾਂ ਤੱਕ ਪਹੁੰਚੀਆਂ, ਉਸੇ ਸਮੇਂ ਗੋਰਖਾ ਫੌਜ ਵੀ ਉਨ੍ਹਾਂ ਤਲਹਟੀ ਦੇ ਉੱਤਰੀ ਢਲਾਨਾਂ ਤੱਕ ਪਹੁੰਚ ਗਈਆਂ। ਕਰਨਲ ਬਰਨ ਸਹਾਰਨਪੁਰ ਵਿੱਚ ਦਾਖ਼ਲ ਹੋਏ ਠੀਕ ਉਸੀ ਵੇਲੇ, ਅਕਤੂਬਰ 1803 ਵਿੱਚ ਉਮਰ ਸਿੰਘ ਥਾਪਾ ਨੇ ਦੇਹਰਾ 'ਤੇ ਕਬਜ਼ਾ ਕਰ ਲਿਆ।
ਗੋਰਖਾ ਸਾਮਰਾਜ ਬਹੁਤ ਹੀ ਬੇਰਹਿਮ ਸੀ, ਜਿਸਦੇ ਕਾਰਨ ਬਹੁਤ ਸਾਰੇ ਮੂਲ ਵਾਸੀਆਂ ਨੂੰ ਦੂਜੇ ਰਾਜਾਂ ਵਿੱਚ ਜਾ ਕੇ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ। ਗੁਲਾਮੀ ਦੀ ਪ੍ਰਥਾ 'ਚ ਤੇਜ਼ੀ ਨਾਲ ਵਾਧਾ ਹੋਇਆ। ਇਹ ਕਿਹਾ ਜਾਂਦਾ ਹੈ ਕਿ ਬੇਇਨਸਾਫੀ ਅਤੇ ਜ਼ੁਲਮ ਸ਼ਾਸਨ ਕਰਨ ਦਾ ਮੂਲ ਮੰਤਰ ਬਣ ਗਿਆ, ਡਿਫਾਲਟਰਾਂ ਦੇ ਪਰਿਵਾਰਾਂ ਨੂੰ ਅਕਸਰ ਮਾਲੀਏ ਦੇ ਬਕਾਏ ਭੁਗਤਾਨ ਕਰਨ ਲਈ ਵੇਚਿਆ ਜਾਣ ਲੱਗਾ।
ਦਰਅਸਲ, 'ਗੁਰਖਾਨੀ' ਗੜ੍ਹਵਾਲ ਵਿੱਚ ਗੋਰਖਿਆਂ ਦੀਆਂ ਵਧੀਕੀਆਂ ਦਾ ਸਮਾਨਾਰਥੀ ਬਣ ਗਈ, ਕਿਉਂਕਿ ਰਾਤ ਨੂੰ ਉਹ ਪਿੰਡ ਵਿੱਚ ਉਪਲਬਧ ਸਾਰਾ ਦੁੱਧ ਪੀਂਦੇ ਸਨ, ਅਗਲੀ ਸਵੇਰ ਸਿਪਾਹੀ ਦਹੀ ਦੀ ਮੰਗ ਕਰਦਿਆਂ ਵਾਪਸ ਆ ਜਾਂਦੇ ਸਨ।
ਹਾਲਾਂਕਿ, ਗੋਰਖਾ ਯੁੱਧ ਦਾ ਤੁਰੰਤ ਕਾਰਨ ਖੇਤਰ ਦੇ ਵਿਵਾਦਿਤ ਹਿੱਸੇ ਵਿੱਚ ਇੱਕ ਥਾਣੇ ਨੂੰ ਨਸ਼ਟ ਕਰਨਾ ਸੀ, ਜੋ ਉਦੋਂ ਸ਼ੁਰੂ ਹੋਇਆ ਜਦੋਂ ਥਾਣੇ ਦੀ ਰੱਖਿਆ ਕਰਦੇ ਹੋਏ ਇੰਚਾਰਜ ਦਾਰੋਗਾ ਸਣੇ 18 ਸਿਪਾਹੀਆਂ ਦਾ ਕਤਲ ਕਰ ਦਿੱਤਾ ਗਿਆ ਜਦੋਂ ਕਿ 6 ਜ਼ਖ਼ਮੀ ਹੋ ਗਏ।
ਇਸ ਤੋਂ ਤੁਰੰਤ ਬਾਅਦ ਇੱਕ ਹੋਰ ਥਾਣੇ 'ਤੇ ਹਮਲਾ ਕਰ ਦਿੱਤਾ ਗਿਆ। ਦੰਡਕਾਰੀ ਕਾਰਵਾਈ ਕਰਨ ਲਈ ਸਥਿਤੀ ਪ੍ਰਤੀਕੂਲ ਸੀ, ਇਸ ਲਈ ਨੇਪਾਲ ਦੇ ਰਾਜੇ ਨੂੰ ਇਤਰਾਜ਼ ਜਤਾਉਂਦਿਆਂ ਇੱਕ ਪੱਤਰ ਭੇਜਿਆ ਗਿਆ।
ਇਸ ਦਾ ਜਵਾਬ ਬਹੁਤ ਹੀ ਅਜੀਬ ਭਾਸ਼ਾ ਵਿੱਚ ਮਿਲਿਆ। ਯੁੱਧ 1 ਨਵੰਬਰ 1814 ਨੂੰ ਐਲਾਨ ਕੀਤਾ ਗਿਆ ਸੀ। ਇਸ ਐਕਸ਼ਨ ਦਾ ਪੂਰਾ ਵੇਰਵਾ ‘ਵਿਲਿਅਮਜ਼ ਮੇਮੌਅਰ ਆਫ ਦ ਦੂਨ’ ਤੋਂ ਪਾਇਆ ਜਾ ਸਕਦਾ ਹੈ। ਗੁਰਖੇ ਕਮਜ਼ੋਰ ਦੁਸ਼ਮਣ ਨਹੀਂ ਸਨ, ਸਿਰਫ ਮੁੱਠੀ ਭਰ ਲੜਾਕੂ ਫ਼ੌਜਾਂ ਨੇ ਨਾਲਾਪਾਨੀ ਪਹਾੜੀ, ਜਿਸ ਨੂੰ ਕਲਿੰਗਾ ਦੇ ਨਾਂਅ ਵਜੋਂ ਜਾਣਿਆ ਜਾਂਦਾ ਹੈ, ਉੱਤੇ ਇੱਕ ਤੇਜ਼ੀ ਨਾਲ ਕਿਲ੍ਹਾ ਬਣਾਇਆ। ਇਸ ਕੰਮ ਨੂੰ ਅੱਜ ਤੱਕ ਦੇ ਇਤਿਹਾਸ ਵਿੱਚ ਆਪਣੀ ਜ਼ਿੱਦ ਅਤੇ ਬਹਾਦਰੀ ਦੇ ਕੰਮ ਲਈ ਜਾਣਿਆ ਜਾਂਦਾ ਹੈ।