ਨਵੀਂ ਦਿੱਲੀ: ਤ੍ਰਿਪੁਰਾ 'ਚ ਭਾਰੀ ਮੀਂਹ ਨਾਲ ਆਏ ਹੜ੍ਹ ਕਾਰਨ ਕਈ ਲੋਕ ਬੇਘਰ ਹੋ ਗਏ ਹਨ। ਸੂਬਾ ਪ੍ਰਸ਼ਾਸਨ ਅਤੇ ਐਨਡੀਆਰਐਫ ਦੀ ਟੀਮਾਂ ਵੱਲੋਂ ਲਗਾਤਾਰ ਬਚਾਅ ਕਾਰਜ ਜਾਰੀ ਹੈ।
ਤ੍ਰਿਪੁਰਾ 'ਚ ਹੜ੍ਹ ਕਾਰਨ 3500 ਤੋਂ ਵੱਧ ਲੋਕ ਹੋਏ ਬੇਘਰ - many Peoples
ਤ੍ਰਿਪੁਰਾ ਵਿੱਚ ਭਾਰੀ ਮੀਂਹ ਨਾਲ ਆਏ ਹੜ੍ਹ ਕਾਰਨ ਕਈ ਲੋਕ ਬੇਘਰ ਹੋ ਗਏ ਹਨ। ਸੂਬਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਬਚਾਅ ਕਾਰਜ ਜਾਰੀ ਹੈ।
ਹੜ੍ਹ ਦੇ ਕਾਰਨ ਉੱਤਰੀ ਤ੍ਰਿਪੁਰਾ ਦੇ ਓਨਾਕੋਟੀ ਅਤੇ ਧਲਾਈ ਵਿਖੇ ਲਗਭਗ 100 ਤੋਂ ਵੱਧ ਘਰ ਤਬਾਹ ਹੋ ਗਏ ਹਨ। ਇਸ ਨਾਲ 1000 ਤੋਂ ਵੱਧ ਪਰਿਵਾਰ ਪ੍ਰਭਾਵਤ ਹੋਏ ਹਨ ਅਤੇ 3500 ਵੱਧ ਲੋਕ ਬੇਘਰ ਹੋ ਗਏ ਹਨ। ਪ੍ਰਭਾਵਤ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਸੂਬੇ ਵਿੱਚ ਅਚਾਨਕ ਪਏ ਭਾਰੀ ਮੀਂਹ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸੂਬਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਜੇਕਰ ਅਗਲੇ 24 ਘੰਟਿਆਂ ਦੇ ਦੌਰਾਨ ਮੀਂਹ ਨਹੀਂ ਪੈਦਾ ਤਾਂ ਅਸੀਂ ਹੜ੍ਹ ਦੀ ਸਥਿਤੀ ਨੂੰ ਕੰਟਰੋਲ ਕਰਨ ਵਿੱਚ ਸਫ਼ਲ ਹੋ ਸਕਦੇ ਹਾਂ। ਸੂਬਾ ਪ੍ਰਸ਼ਾਸਨ ਵੱਲੋਂ 8 ਰਾਹਤ ਕੈਂਪ ਬਣਾਏ ਗਏ ਹਨ, ਇਨ੍ਹਾਂ ਵਿੱਚ 350 ਤੋਂ ਵੱਧ ਲੋਕਾਂ ਨੂੰ ਠਹਿਰਾਇਆ ਗਿਆ ਹੈ। ਫਿਲਹਾਲ ਇਥੇ ਐਨਡੀਆਰਐਫ ਦੀਆਂ 22 ਟੀਮਾਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।