ਪਿਛਲੇ 9 ਸਾਲਾਂ ਚੋਂ ਸਭ ਤੋਂ ਵੱਧ ਗਰਮ 30 ਜੂਨ
ਇਸ ਵਾਰ ਮਾਨਸੂਨ ਨੇ ਦੇਰ ਨਾਲ ਤਾਂ ਦਸਤਕ ਦਿੱਤੀ ਹੈ, ਪਰ ਉਸਦੇ ਨਾਲ ਹੀ ਇਸ ਮਾਨਸੂਨ ਘੱਟ ਮੀਂਹ ਹੋਣ ਦੀ ਸੰਭਾਵਨਾ ਵੀ ਹੈ।
monsoon
ਨਵੀਂ ਦਿੱਲੀ: ਇਸ ਵਾਰ ਮਾਨਸੂਨ ਦੇ ਦੇਰੀ ਨਾਲ ਆਉਣ ਕਾਰਣ ਪਾਣੀ ਦਾ ਸੰਕਟ ਆਉਣ ਦੀ ਸੰਭਾਵਨਾ ਹੈ ਜਿਸ ਦਾ ਮੁੱਖ ਕਾਰਨ ਹੈ ਕਿ ਇਸ ਵਾਰ ਮੀਂਹ ਘੱਟ ਹੋਣ ਦੇ ਆਸਾਰ ਹਨ ਹਾਲਾਂਕਿ ਇਹ ਹਫ਼ਤਾ ਸ਼ਹਿਰੀਆਂ ਲਈ ਰਾਹਤ ਦੀ ਖ਼ਬਰ ਲੈ ਕੇ ਆਵੇਗਾ।
ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 31 ਡਿਗਰੀ ਸੈਲਸੀਅਸ ਰਿਹਾ। ਓੱਥੇ ਹੀ ਸੋਮਵਾਰ ਨੂੰ ਵੱਧ ਤੋਂ ਵੱਧ 43 ਅਤੇ ਘੱਟੋ ਘੱਟ 28 ਡਿਗਰੀ ਰਹਿਣ ਦੀ ਸੰਭਾਵਨਾ ਹੈ। ਅੰਦਾਜ਼ਾ ਹੈ ਕਿ ਅਗਲੇ ਹਫ਼ਤੇ ਫਿਰ ਤੋਂ ਤਾਪਮਾਨ ਵਿਚ ਵਾਧਾ ਹੋਏਗਾ।