ਪੰਜਾਬ 'ਚ ਮਾਨਸੂਨ ਦਾ ਇੰਤਜ਼ਾਰ ਹੋਇਆ ਖ਼ਤਮ, ਕੱਲ੍ਹ ਦੇਵੇਗਾ ਦਸਤਕ - monsoon this week
ਮੌਸਮ ਵਿਭਾਗ ਨੇ ਦਿੱਤੀ ਖੁਸ਼ਖ਼ਬਰੀ, 6 ਜੁਲਾਈ ਤੋਂ ਬਾਅਦ ਮਾਨਸੂਨ ਕਦੀ ਵੀ ਦੇ ਸਕਦਾ ਹੈ ਦਸਤਕ। ਹਿਮਾਚਲ ਨੂੰ ਭਾਰੀ ਮੀਂਹ ਦੀ ਚੇਤਾਵਨੀ ਜਾਰੀ।
ਚੰਡੀਗੜ੍ਹ: ਵੀਰਵਾਰ ਨੂੰ ਪ੍ਰੀ-ਮਾਨਸੂਨ ਨੇ ਪੰਜਾਬ ਵਿਚ ਦਸਤਕ ਦੇ ਕੇ ਰੋਪੜ, ਅੰਮ੍ਰਿਤਸਰ, ਪਠਾਨਕੋਟ ਤੇ ਗੁਰਦਾਸਪੁਰ ਦੀ ਗਰਮੀ ਦੂਰ ਕੀਤੀ ਪਰ ਉੱਧਰ ਹੀ ਲੁਧਿਆਣਾ, ਪਟਿਆਲਾ ਤੇ ਜਲੰਧਰ ਵਿਚ ਮਾਨਸੂਨ ਦੇਰ ਸ਼ਾਮ ਨੂੰ ਪਹੁੰਚਿਆ।
ਵੀਰਵਾਰ ਨੂੰ ਜਲੰਧਰ ਤੇ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 37 ਤੋਂ 38 ਡਿਗਰੀ ਵਿਚਾਲੇ ਰਿਹਾ, ਜਦਕਿ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਹੋਈ ਬਾਰਸ਼ ਕਾਰਨ ਲੁਧਿਆਣਾ ਦੇ ਤਾਪਮਾਨ 'ਚ 5.4 ਡਿਗਰੀ ਦੀ ਗਿਰਾਵਟ ਆਈ। ਉਧਰ ਹਿਮਾਚਲ ਨੂੰ 6 ਜੁਲਾਈ ਤੋਂ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਹੋਈ ਹੈ। ਅਗਲੇ 24 ਘੰਟਿਆਂ ਵਿਚ ਮਾਨਸੂਨ ਹਰਿਆਣੇ ਪਹੁੰਚੇਗਾ। ਜਾਣਕਾਰੀ ਲਈ ਦੱਸ ਦਈਏ ਕਿ ਹਰਿਆਣੇ 'ਚ 8 ਸਾਲਾਂ ਵਿਚ 5ਵੀਂ ਵਾਰ ਮਾਨਸੂਨ ਦੇਰੀ ਨਾਲ ਪਹੁੰਚ ਰਿਹਾ ਹੈ।