VIDEO: ਮੱਧ ਪ੍ਰਦੇਸ਼ 'ਚ ਮਿਲੀ 10 ਕਿੱਲੋ ਦੀ 5 ਫੁੱਟ ਲੰਮੀ ਛਿਪਕਲੀ - ਮੱਧ ਪ੍ਰਦੇਸ਼
ਭੋਪਾਲ ਦੇ ਕਟਾਰਾ ਹਿੱਲਜ਼ ਸਥਿਤ ਮਕਾਨ ਨੰਬਰ C-27 ਵਿੱਚ 5 ਫੁੱਟ 10 ਕਿੱਲੋ ਵਜਨ ਦੀ ਛਿਪਕਲੀ ਨਿਕਲਣ ਨਾਲ ਇਲਾਕੇ 'ਚ ਅਫੜਾ-ਤਫੜੀ ਵਾਲਾ ਮਾਹੌਲ ਬਣ ਗਿਆ। ਜਿਸ ਤੋਂ ਬਾਅਦ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਸੱਪਾਂ ਦੇ ਮਾਹਿਰ ਸ਼ਾਹਿਦ ਅਲੀ ਦੀ ਮਦਦ ਨਾਲ ਉਸਨੂੰ ਫੜ੍ਹ ਲਿਆ ਗਿਆ ਅਤੇ ਇੱਕ ਡੱਬੇ ਵਿੱਚ ਬੰਦ ਕਰ ਦਿੱਤਾ ਗਿਆ।

monitor lizard snake found in bhopal of MP
ਭੋਪਾਲ: ਕਟਾਰਾ ਹਿੱਲਜ਼ ਇਲਾਕੇ ਵਿੱਚ 10 ਕਿੱਲੋ ਵਜਨੀ ਅਤੇ 5 ਫੁੱਟ ਲੰਮੀ ਛਿਪਕਲੀ ਨਿਕਲੀ, ਜਿਸਨੂੰ ਵੇਖ ਹਰ ਕੋਈ ਡਰ ਗਿਆ। ਉੱਥੇ ਹੀ ਇਸਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗ ਗਈ। ਛਿਪਕਲੀ ਦੇ ਨਿਕਲਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਛਿਪਕਲੀ ਨੂੰ ਮਾਨਿਟਰ ਲਿਜ਼ਾਰਡ ਸਨੇਕ ਕਹਿੰਦੇ ਹਨ।
ਵੇਖੋ ਵੀਡੀਓ।