ਪੰਜਾਬ

punjab

ETV Bharat / bharat

ਬਾਲਾਕੋਟ 'ਤੇ ਦਿੱਤੇ ਬਿਆਨ ਤੋਂ ਬਾਅਦ ਮੋਦੀ ਬਣੇ ਮਜ਼ਾਕ ਦਾ ਪਾਤਰ !

ਪ੍ਰਧਾਨ ਮੰਤਰੀ ਦੇ ਬਾਲਾਕੋਟ ਏਅਰ ਸਟ੍ਰਾਇਕ 'ਤੇ ਦਿੱਤੇ ਬਿਆਨ ਤੋਂ ਬਾਅਦ ਵਿਰੋਧੀਆਂ ਨੇ ਜਮ ਕੇ ਮੋਦੀ ਨੂੰ ਆੜੇ ਹੱਥੀਂ ਲਿਆ। ਇਸ ਤੋਂ ਬਾਅਦ ਭਾਜਪਾ ਨੇ ਆਪਣੇ ਟੀਵਟਰ ਖਾਤੇ ਤੋਂ ਇਸ ਬਿਆਨ ਨੂੰ ਹਟਾ ਦਿੱਤਾ।

a

By

Published : May 13, 2019, 1:30 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਾਲਾਕਾਟ ਏਅਰ ਸਟ੍ਰਾਇਕ 'ਤੇ ਦਿੱਤੇ ਬਿਆਨ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਪੀਐਮ ਦੇ ਬਿਆਨ ਤੋਂ ਬਾਅਦ ਭਾਜਪਾ ਨੇ ਇਸ ਬਿਆਨ ਨੂੰ ਆਪਣੇ ਅਧਿਕਾਰਕ ਟਵੀਟਰ ਖਾਤੇ ਤੋਂ ਹਟਾ ਲਿਆ ਹੈ।

ਪੀਐਮ ਮੋਦੀ ਨੇ ਆਪਣੇ ਬਿਆਨ ਵਿੱਚ ਕਿਹਾ ਸੀ, "ਜਦੋਂ ਏਅਰ ਸਟ੍ਰਾਇਕ ਕਰਨੀ ਸੀ ਉਦੋਂ ਮੀਂਹ ਪੈ ਰਿਹਾ ਸੀ ਅਤੇ ਬੱਦਲ ਸੀ ਮੈਂ ਕਿਹਾ ਇਨ੍ਹਾਂ ਬੱਦਲਾਂ ਦਾ ਫ਼ਾਇਦਾ ਹੋ ਸਕਦਾ ਹੈ ਇਸ ਨਾਲ ਅਸੀਂ ਰਡਾਰ ਵਿੱਚ ਨਹੀਂ ਆਵਾਂਗੇ।

ਪੀਐਮ ਮੋਦੀ ਦੇ ਇਸ ਬਿਆਨ ਤੋਂ ਬਅਦ ਵਿਰੋਧੀਆਂ ਨੇ ਪੀਐਮ 'ਤੇ ਤੰਜ ਕਸੇ

ਕਾਂਗਰਸ ਨੇ ਟਵੀਟ ਕਰ ਕੇ ਕਿਹਾ, "ਜੁਮਲਾ ਹੀ ਫੇਂਕਤੇ ਰਹੇ ਪਾਂਚ ਸਾਲ ਕੀ ਸਰਕਾਰ ਮੇਂ, ਸੋਚਾ ਥਾ ਕਾਲੌਡੀ ਹੈ ਮੌਸਮ, ਨਹੀਂ ਆਉਂਗਾ ਰਡਾਰ ਮੇਂ"

ਏਆਈਐਮਆਈਐਮ ਦੇ ਮੁਖੀ ਓਵੈਸੀ ਨੇ ਕਿਹਾ, "ਸਰ ਬੇਨਤੀ ਹੈ ਆਪਣੇ ਨਾਂਅ ਤੋਂ ਚੌਕੀਦਾਰ ਹਟਾ ਕੇ ਏਅਰ ਚੀਫ਼ ਮਾਰਸ਼ਲ ਅਤੇ ਪ੍ਰਧਾਨ...।"

ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵੀ ਟਵੀਟ ਕਰ ਕੇ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ

ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸ਼ਾਦ ਯਾਦਵ ਨੇ ਟਵੀਟ ਕਰ ਕੇ ਮੋਦੀ ਦਾ ਮਜ਼ਾਕ ਉਡਾਇਆ

ABOUT THE AUTHOR

...view details