ਅਹਿਮਦਾਬਾਦ: ਭਾਜਪਾ ਨੇਤਾ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਇਸ ਮੌਕੇ ਗੁਜਰਾਤ ਦੇ ਗਾਂਧੀਨਗਰ ਵਿੱਚ ਰਹਿਣ ਵਾਲੀ ਉਨ੍ਹਾਂ ਦੀ ਮਾਂ ਹੀਰਾਬੇਨ ਨੇ ਵੀ ਟੀਵੀ ਉੱਤੇ ਸਹੁੰ ਚੁੱਕ ਸਮਾਗਮ ਦਾ ਲਾਈਵ ਪ੍ਰਸਾਰਣ ਵੇਖਿਆ।
ਬੇਟੇ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਦਾ ਵੇਖ ਮਾਂ ਹੀਰਾਬੇਨ ਤਾਲੀ ਵਜਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। 2014 ਵਿੱਚ ਪਹਿਲੀ ਵਾਰ ਪੀਐਮ ਬਣਨ ਤੋਂ ਪਹਿਲਾਂ ਨਰਿੰਦਰ ਮੋਦੀ ਚਾਰ ਵਾਰ ਗੁਜਰਾਤ ਦੇ ਮੁੱਖਮੰਤਰੀ ਰਹਿ ਚੁੱਕੇ ਹਨ।
ਮਾਂ ਤੋਂ ਅਸ਼ੀਰਵਾਦ ਲੈਂਦੇ ਪੀਐਮ ਮੋਦੀ ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ 26 ਮਈ ਨੂੰ ਗੁਜਰਾਤ ਜਾ ਕੇ ਆਪਣੀ ਮਾਤਾ ਹੀਰਾਬੇਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ ਸੀ। ਮੋਦੀ ਆਪਣੇ ਜਨਮਦਿਨ ਦੇ ਮੌਕੇ ਤੇ ਵੀ ਮਾਂ ਕੋਲ ਅਸ਼ੀਰਵਾਦ ਲੈਣ ਪੁੱਜੇ। ਮੋਦੀ ਦੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਮਾਂ ਕੁਝ ਦਿਨਾਂ ਲਈ ਪ੍ਰਧਾਨ ਮੰਤਰੀ ਰਿਹਾਇਸ਼ ਉੱਤੇ ਗਏ ਸਨ।
ਭਾਜਪਾ ਦੀ ਜਿੱਤ 'ਤੇ ਭਾਵੂਕ ਨਜ਼ਰ ਆਈ ਹੀਰਾਬੇਨ ਇਸ ਤੋਂ ਪਹਿਲਾਂ ਵੀ ਲੋਕਸਭਾ ਚੋਣਾਂ ਦੇ ਨਤੀਜੇ ਦੌਰਾਨ ਭਾਜਪਾ ਦੀ ਵੱਡੀ ਜਿੱਤ ਉੱਤੇ ਹੀਰਾਬੇਨ ਬੇਹਦ ਖੁਸ਼ ਨਜ਼ਰ ਆਈ ਸੀ। ਉਨ੍ਹਾਂ ਦੇ ਚਿਹਰੇ ਉੱਤੇ ਸਾਫ਼ ਤੌਰ 'ਤੇ ਖੁਸ਼ੀ ਦੀ ਝਲਕ ਵੇਖੀ ਗਈ। ਉਸ ਦੌਰਾਨ ਹੀਰਾਬੇਨ ਨੇ ਘਰ ਤੋਂ ਬਾਹਰ ਆ ਕੇ ਭਾਜਪਾ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਮੀਡੀਆ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਉਹ ਕਾਫੀ ਭਾਵੂਕ ਨਜ਼ਰ ਆਈ।