ਨਵੀਂ ਦਿੱਲੀ: ਸੋਸ਼ਲ ਮੀਡੀਆ ਦੀ ਚੋਣਾਂ 'ਚ ਅਹਿਮ ਭੂਮਿਕਾ ਹੁੰਦੀ ਹੈ। ਹਰ ਕੋਈ ਸੋਸ਼ਲ ਮੀਡੀਆ 'ਤੇ ਅਪਣੇ ਵਿਚਾਰ ਜਾਹਿਰ ਕਰ ਸਕਦਾ ਹੈ। ਕੁਝ ਅਜਿਹਾ ਹੀ ਇੱਕ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇੱਕ ਬੱਚਾ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਰੈਪ ਗਾ ਰਿਹਾ ਹੈ ਅਤੇ ਕਾਫੀ ਦਿਲਚਸਪੀ ਵਾਲਾ ਇਹ ਰੈਪ ਲੋਕਾਂ ਵੱਲੋਂ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਬੱਚੇ ਦਾ ਇਹ ਵੀਡੀਓ ਹੁਣ ਸਿਆਸੀ ਜੰਗ ਦਾ ਅਖਾੜਾ ਵੀ ਬਣਦਾ ਜਾ ਰਿਹਾ ਹੈ ਬਾਲੀਵੁੱਡ ਪ੍ਰੋਡੀਊਸਰ ਅਸ਼ੋਕ ਪੰਡਿਤ ਨੇ ਇਸ ਵੀਡੀਓ ਨੂੰ ਅਪਣੇ ਟਵਿੱਟਰ ਤੇ ਸ਼ੇਅਰ ਕੀਤਾ ਅਤੇ ਐੱਸਪੀ ਦੀ ਜਯਾ ਬੱਚਨ 'ਤੇ ਨਿਸ਼ਾਨਾ ਸਾਧਿਆ।
ਬੱਚੇ ਨੇ ਗਾਇਆ...'ਮੋਦੀ ਫਿਰ ਆਏਗਾ', ਬਾਲੀਵੁੱਡ ਹਸਤੀਆਂ ਨੇ ਲਾਈ ਟਵੀਟਾਂ ਦੀ ਝੜੀ - news punjabi
ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੇ ਇਸ ਵੀਡੀਓ 'ਚ ਇੱਕ ਛੋਟਾ ਬੱਚਾ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਰੈਪ ਗਾ ਰਿਹਾ ਹੈ। ਬਾਲੀਵੁੱਡ ਪ੍ਰੋਡੀਊਸਰ ਅਸ਼ੋਕ ਪੰਡਿਤ ਨੇ ਇਸ ਵੀਡੀਓ ਰਾਹੀਂ ਐੱਸਪੀ ਦੀ ਜਯਾ ਬੱਚਨ 'ਤੇ ਨਿਸ਼ਾਨਾ ਸਾਧਿਆ ਹੈ।
ਫ਼ੋਟੋ
ਕੀ ਹੈ ਪੂਰਾ ਮਾਮਲਾ?
ਦਰਅਸਲ ਜਯਾ ਬੱਚਨ ਨੇ ਮੰਗਲਵਾਰ ਨੂੰ ਸਮਾਜਵਾਦੀ ਪਾਰਟੀ ਦੀ ਇੱਕ ਰੈਲੀ ਦੌਰਾਨ ਮੋਦੀ 'ਤੇ ਹਮਲਾ ਕਰਦੇ ਹੋਏ ਕਿਹਾ ਸੀ ਕਿ "ਜਿਸ ਵਿਅਕਤੀ 'ਤੇ ਦੇਸ਼ ਦੀ ਸੁਰੱਖਿਆ ਦਾ ਜਿੰਮਾ ਹੈ, ਉਹੀ ਵਿਅਕਤੀ ਦੇਸ਼ 'ਚ ਅਸਥਿਰਤਾ ਫੈਲਾ ਰਿਹਾ ਹੈ।" ਅਸ਼ੋਕ ਪੰਡਿਤ ਨੂੰ ਜਯਾ ਦੀ ਇਹ ਬਿਆਨਬਾਜੀ ਪਸੰਦ ਨਹੀਂ ਆਈ ਅਤੇ ਉਨ੍ਹਾਂ ਮੋਦੀ ਨੂੰ ਲੈ ਕੇ ਰੈਪ ਕਰ ਰਹੇ ਉਕਤ ਬੱਚੇ ਦੀ ਵੀਡੀਓ ਟਵੀਟ ਕਰ ਜਯਾ 'ਤੇ ਨਿਸ਼ਾਨਾ ਲਾਇਆ। ਅਸ਼ੋਕ ਪੰਡਿਤ ਨੇ ਲਿਖਿਆ "ਭਾਰਤ ਦੇ ਭਵਿੱਖ ਦਾ ਇਹ ਰੈਪ ਜਯਾ ਬੱਚਨ ਦੇਖਣ ਅਤੇ ਪ੍ਰਧਾਨ ਮੰਤਰੀ ਤੋਂ ਮੁਆਫੀ ਮੰਗਣ।"