ਪੰਜਾਬ

punjab

ETV Bharat / bharat

ਮੋਦੀ ਨੇ 'ਪਿਆਰੇ ਦੋਸਤ' ਅਰੁਣ ਜੇਟਲੀ ਨੂੰ ਦਿੱਤੀ ਸ਼ਰਧਾਂਜਲੀ - ਸਾਬਕਾ ਕੇਂਦਰੀ ਮੰਤਰੀ ਅਰੁਣ ਜੇਟਲੀ

ਸਾਬਕਾ ਕੇਂਦਰੀ ਮੰਤਰੀ ਅਰੁਣ ਜੇਟਲੀ ਦੀ ਸਨਿੱਚਰਵਾਰ ਨੂੰ ਏਮਜ਼ ਵਿੱਚ ਦੇਹਾਂਤ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹਿਰੀਨ ਤੋਂ ਜੇਟਲੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਪ੍ਰਧਾਨ ਮੰਤਰੀ ਨੇ ਆਪਣਾ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਆਪਣੇ ਪਿਆਰੇ ਦੋਸਤ ਜੇਟਲੀ ਨੂੰ ਗੁਆ ਦਿੱਤਾ ਹੈ।

ਫ਼ੋਟੋ।

By

Published : Aug 25, 2019, 1:45 PM IST

ਮਨਾਮਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਟਲੀ ਦੇ ਦੇਹਾਂਤ 'ਤੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, "ਉਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਮੈਂ ਇਥੇ ਬਹਿਰੀਨ ਵਿੱਚ ਹਾਂ, ਜਦੋਂ ਉਸ ਦੇ ਪਿਆਰੇ ਦੋਸਤ ਦੀ ਮੌਤ ਨਵੀਂ ਦਿੱਲੀ ਵਿੱਚ ਹੋ ਗਈ ਹੈ। ਜੇਟਲੀ ਦਾ ਸਨਿੱਚਰਵਾਰ ਨੂੰ ਨਵੀਂ ਦਿੱਲੀ ਦੇ ਏਮਜ਼ ਵਿਖੇ ਦੇਹਾਂਤ ਹੋ ਗਿਆ। ਜੇਟਲੀ 66 ਸਾਲਾਂ ਦੇ ਸਨ ਅਤੇ 9 ਅਗਸਤ ਨੂੰ ਏਮਜ਼ ਵਿੱਚ ਦਾਖਲ ਹੋਏ ਸਨ।

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕਿਹਾ, "ਮੇਰੇ ਦੋਸਤ ਅਰੁਣ ਜੇਟਲੀ ਭਾਰਤ ਨੂੰ ਪਿਆਰ ਕਰਦੇ ਸਨ, ਆਪਣੀ ਪਾਰਟੀ ਨੂੰ ਪਿਆਰ ਕਰਦੇ ਸਨ ਅਤੇ ਲੋਕਾਂ ਵਿੱਚ ਰਹਿਣਾ ਪਸੰਦ ਕਰਦੇ ਸਨ। ਇਹ ਦੁੱਖਦ ਅਤੇ ਅਵਿਸ਼ਵਾਸ਼ਯੋਗ ਹੈ ਕਿ ਉਹ ਵਿਅਕਤੀ ਜਿਸ ਨੂੰ ਮੈਂ ਛੋਟੀ ਉਮਰ ਤੋਂ ਜਾਣਦਾ ਸੀ ਹੁਣ ਸਾਡੇ ਨਾਲ ਨਹੀਂ ਹੈ"

ਬਹਿਰੀਨ ਦੇ ਨੈਸ਼ਨਲ ਸਟੇਡੀਅਮ ਵਿੱਚ ਭਾਰਤੀ ਭਾਈਚਾਰੇ ਦੇ 15,000 ਲੋਕਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, "ਮੈਂ ਕਲਪਨਾ ਨਹੀਂ ਕਰ ਸਕਦਾ ਕਿ ਮੈਂ ਇੱਥੇ ਬਹਿਰੀਨ ਵਿੱਚ ਹਾਂ ਅਤੇ ਮੇਰੇ ਪਿਆਰੇ ਮਿੱਤਰ ਅਰੁਣ ਜੇਟਲੀ ਦਾ ਦਿਹਾਂਤ ਹੋ ਗਿਆ।" ਮੋਦੀ ਨੇ ਕਿਹਾ, "ਇੱਕ ਪਾਸੇ ਜਿਥੇ ਲੋਕ ਜਨਮ ਅਸ਼ਟਮੀ ਮਨਾ ਰਹੇ ਹਨ, ਮੈਂ ਆਪਣੇ ਦੋਸਤ ਅਰੁਣ ਦੀ ਮੌਤ 'ਤੇ ਸੋਗ ਕਰ ਰਿਹਾ ਹਾਂ।" ਦੱਸਣਯੋਗ ਹੈ ਕਿ ਮੋਦੀ ਬਹਿਰੀਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਹਨ।

ABOUT THE AUTHOR

...view details