ਪੰਜਾਬ

punjab

ETV Bharat / bharat

11ਵੇਂ ਬ੍ਰਿਕਸ ਸੰਮੇਲਨ ਦੇ ਵਿੱਚ 13 ਤੇ 14 ਨਵੰਬਰ ਨੂੰ ਸ਼ਾਮਲ ਹੋਣਗੇ ਪੀਐਮ ਮੋਦੀ - modi participating in 11th BRICS meet

ਵਿਦੇਸ਼ ਮੰਤਰਾਲੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਵੇਂ ਬ੍ਰਿਕਸ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਨ।

ਫ਼ੋਟੋ

By

Published : Nov 7, 2019, 5:12 PM IST

ਨਵੀਂ ਦਿੱਲੀ: ਐਮਈਏ ਨੇ ਕਾਰਤਾਰਪੁਰ ਲਾਂਘੇ ਨੂੰ ਲੈ ਕੇ ਇੱਕ ਪ੍ਰੈਸ ਵਾਰਤਾ ਕੀਤੀ।

ਇਸ ਪ੍ਰੈਸ ਵਾਰਤਾ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ( BRICS) ਦੇ 11 ਵੇਂ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਨ।

ਇਹ ਸੰਮੇਲਨ 13 ਤੇ 14 ਨਵੰਬਰ ਨੂੰ ਬ੍ਰਾਜ਼ੀਲ ਦੇ ਬ੍ਰਾਜ਼ੀਲਿਆ ਵਿਖੇ ਹੋਵੇਗਾ।

ਇਸ ਸਾਲ ਬ੍ਰਿਕਸ ਸੰਮੇਲਨ ਦਾ ਵਿਸ਼ਾ 'ਇਕ ਨਵੀਨਤਾਕਾਰੀ ਭਵਿੱਖ ਲਈ ਆਰਥਿਕ ਵਿਕਾਸ' ਹੈ।

ਜਾਣਕਾਰੀ ਲਈ ਦੱਸਦਈਏ ਕਿ ਬ੍ਰਿਕਸ ਸੰਮੇਲਨ ਦੇ ਵਿੱਚ ਕੁੱਲ ਪੰਜ ਦੇਸ਼ ਸਾਮਲ ਹੋ ਰਹੇ ਹਨ।

ਜਿਨ੍ਹਾਂ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ ਸ਼ਾਮਲ ਹਨ।

ABOUT THE AUTHOR

...view details