ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਨੇਪਾਲੀ ਹਮਰੁੱਤਬਾ ਕੇਪੀ ਓਲੀ ਮੰਗਲਵਾਰ ਨੂੰ ਭਾਰਤ-ਨੇਪਾਲ ਵਿਚਲੀ ਜੋਗਬਨੀ-ਵਿਰਾਟਨਗਰ ਸਰਹੱਦ 'ਤੇ ਇੰਟੀਗ੍ਰੇਟਡ ਚੈੱਕ ਪੋਸਟ (ICP) ਦਾ ਉਦਘਾਟਨ ਕਰਨਗੇ।
ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕੀਤੇ ਗਏ ਟਵੀਟ ਅਨੁਸਾਰ, ਇਹ ਚੈੱਕ ਪੋਸਟ ਭਾਰਤੀ ਮਦਦ ਨਾਲ ਬਣਾਈ ਗਈ ਹੈ। ਇਸ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਇੱਕ-ਦੂਜੇ ਨਾਲ ਵਪਾਰ ਕਰਨਾ ਤੇ ਆਉਣਾ-ਜਾਣਾ ਸੌਖਾ ਹੋ ਜਾਵੇਗਾ।
ਨੇਪਾਲ ਦੀ ਸਰਹੱਦ 'ਤੇ ਇਹ ਦੂਜੀ ਇੰਟੀਗ੍ਰੇਟੇਡ ਚੈੱਕ ਪੋਸਟ ਹੈ। ਇਸ ਤੋਂ ਪਹਿਲਾਂ ਰਕਸੌਲ-ਬੀਰਗੰਜ ਸਰਹੱਦ 'ਤੇ ਸਾਲ 2018 'ਚ ਚੌਕੀ ਬਣਾਈ ਗਈ ਸੀ।
ਦੋਵੇਂ ਪ੍ਰਧਾਨਮੰਤਰੀ ਨੇਪਾਲ ਵਿਚ ਭੂਚਾਲ ਤੋਂ ਬਾਅਦ ਆਉਣ ਵਾਲੇ ਘਰਾਂ ਦੇ ਪੁਨਰ ਨਿਰਮਾਣ ਪ੍ਰਾਜੈਕਟਾਂ ਵਿਚ ਵੀ ਭਾਰਤ ਸਰਕਾਰ ਦੀ ਸਹਾਇਤਾ ਨਾਲ ਹੋਈ ਸ਼ਾਨਦਾਰ ਪ੍ਰਗਤੀ ਦੇ ਗਵਾਹ ਬਣਨਗੇ। ਭਾਰਤ ਸਰਕਾਰ ਨੇ ਗੋਰਖਾ ਅਤੇ ਨੂਵਾਕੋਟ ਜ਼ਿਲ੍ਹਿਆਂ ਵਿੱਚ 50,000 ਮਕਾਨ ਬਣਾਉਣ ਦੀ ਵਚਨਬੱਧਤਾ ਕੀਤੀ ਸੀ, ਜਿਨ੍ਹਾਂ ਵਿੱਚੋਂ 45,000 ਪਹਿਲਾਂ ਹੀ ਬਣ ਚੁੱਕੇ ਹਨ।