ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜੈਪੁਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਮੋਦੀ-ਮੋਦੀ ਦੇ ਨਾਅਰੇ ਲੱਗੇ। ਸਿੰਘ ਨੇ ਇੱਕ ਨਿੱਜੀ ਯੂਨੀਵਰਸਿਟੀ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ। ਇਸ ਦੌਰਾਨ ਕੁਝ ਨੌਜਵਾਨਾਂ ਨੇ ਮੋਦੀ-ਮੋਦੀ ਦੇ ਨਾਅਰੇ ਲਾਏ।
ਇਸ ਪ੍ਰੋਗਰਾਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਸੋਚੀ ਸਮਝੀ ਰਣਨੀਤੀ ਤਹਿਤ ਹੀ ਭਾਰਤ ਨੂੰ ਪੰਜ ਅਰਬ ਡਾਲਰ ਦੀ ਅਰਥਵਿਵਿਸਥਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗ਼ਰੀਬੀ, ਸਮਾਜਿਕ ਅਸਮਾਨਤਾ, ਸੰਪਰਦਾਇਕਤਾ ਅਤੇ ਧਾਰਮਕ ਕੱਟੜਤਾ ਅਤੇ ਭ੍ਰਿਸ਼ਟਾਚਾਰ ਲੋਕਤੰਤਰ ਦੇ ਰਾਹ ਵਿੱਚ ਵੱਡੀਆਂ ਰੁਕਾਵਟਾ ਹਨ।
ਇਹ ਵੀ ਪੜੋ: ਚੰਦਰਯਾਨ-2 ਦੇ ਆਰਬਿਟਰ ਨੇ ਲੈਂਡਰ ਵਿਕਰਮ ਦਾ ਲਗਾਇਆ ਪਤਾ, ਖਿੱਚੀ ਥਰਮਲ ਇਮੇਜ
ਮਨਮੋਹਨ ਸਿੰਘ ਨੇ ਕਿਹਾ, ਇਸ ਵੇਲੇ ਸਾਡੀ ਅਰਥਵਿਵਸਥਾ ਹੌਲੀ ਹੋ ਗਈ ਹੈ,ਜੀਡੀਪੀ ਦੀ ਦਰ ਵਿੱਚ ਕਮੀ ਆ ਗਈ ਹੈ। ਨਿਵੇਸ਼ ਦੀ ਦਰ ਸਥਿਰ ਹੈ, ਕਿਸਾਨ ਖ਼ਤਰੇ ਵਿੱਚ ਹਨ, ਬੈਂਕਿੰਗ ਪ੍ਰਣਾਲੀ ਮੁਸ਼ਕਲਾ ਦਾ ਸਾਹਮਣਾ ਕਰ ਰਹੀ ਹੈ, ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਭਾਰਤ ਨੂੰ ਪੰਜ ਹਜ਼ਾਰ ਡਾਲਰ ਦੀ ਅਰਥਵਿਵਸਥਾ ਬਣਾਉਣ ਲਈ ਇੱਕ ਸੋਚੀ ਸਮਝੀ ਰਣਨੀਤੀ ਦੀ ਲੋੜ ਹੈ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਨੂੰ ਸਲਾਹ ਦਿੱਤੀ ਕਿ ਜੇ ਸਰਕਾਰ ਅੱਤਵਾਦ ਨੂੰ ਰੋਕਣਾ ਚਾਹੁੰਦੀ ਹੈ ਤਾਂ ਵੱਖ-ਵੱਖ ਵਿਚਾਰਾਂ ਵਾਲੇ ਲੋਕਾਂ ਦੀ ਅਵਾਜ਼ਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਸਰਕਾਰ ਨੂੰ ਹਰ ਪਾਸੇ ਸੰਤੁਲਨ ਲਿਆਉਂਣਾ ਚਾਹੀਦਾ ਹੈ।