ਨਵੀਂ ਦਿੱਲੀ: ਭਾਜਪਾ ਨੇ ਐਤਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਗਰ ਨੀਤੀਆਂ ਨੇ ਭਾਰਤ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਮਾੜੇ ਹਾਲਾਤਾਂ ਤੋਂ ਬਚਾਇਆ ਹੈ।
ਪਾਰਟੀ ਨੇ ਕਿਹਾ ਕਿ ਭਾਰਤ 'ਚ 101 ਦਿਨਾਂ ਵਿੱਚ 60,000 ਕੋਵਿਡ-19 ਮਾਮਲੇ ਸਾਹਮਣੇ ਆਏ ਹਨ ਜਦਕਿ ਬ੍ਰਿਟੇਨ, ਇਟਲੀ, ਸਪੇਨ, ਜਰਮਨੀ ਅਤੇ ਅਮਰੀਕਾ ਵਰਗੇ ਛੋਟੀ ਆਬਾਦੀ ਵਾਲੇੇ ਦੇਸ਼ਾਂ 'ਚ ਇਨ੍ਹਾਂ ਅੰਕੜਾ ਹੋਣ 'ਤੇ ਸਿਰਫ਼ 40 ਤੋਂ 65 ਦਿਨਾਂ ਦਾ ਸਮਾਂ ਲੱਗਿਆ ਸੀ।
ਸਰਕਾਰੀ ਨੰਬਰਾਂ ਦਾ ਹਵਾਲਾ ਦਿੰਦੇ ਹੋਏ, ਭਾਜਪਾ ਨੇ ਟਵੀਟ ਕੀਤਾ ਕਿ ਭਾਰਤ ਵਿੱਚ 60 ਹਜ਼ਾਰ ਮਾਮਲੇ ਹੋਣ ਦੇ ਬਾਵਜੂਦ ਮਰੀਜ਼ਾਂ ਦੀ ਰਿਕਵਰੀ ਦੀ ਦਰ ਦੂਜੇ ਦੇਸ਼ਾਂ ਨਾਲੋਂ ਕਿਤੇ ਵੱਧ ਹੈ। ਉਨ੍ਹਾਂ ਕਿਹਾ “ਭਾਰਤ 'ਚ 101 ਦਿਨਾਂ ਵਿੱਚ 60,000 ਕੋਵਿਡ-19 ਮਾਮਲੇ ਸਾਹਮਣੇ ਆਏ ਹਨ ਜਦਕਿ ਬ੍ਰਿਟੇਨ, ਇਟਲੀ, ਸਪੇਨ, ਜਰਮਨੀ ਅਤੇ ਅਮਰੀਕਾ ਵਰਗੇ ਛੋਟੀ ਆਬਾਦੀ ਨਾਲੇ ਦੇਸ਼ਾਂ 'ਚ ਇੰਨਾ ਅੰਕੜਾ ਹੋਣ 'ਤੇ ਸਿਰਫ਼ 40 ਤੋਂ 65 ਦਿਨਾਂ ਦਾ ਸਮਾਂ ਲੱਗਿਆ ਸੀ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਅੱਜ ਸਾਰੇ ਮੁੱਖ ਮੰਤਰੀਆਂ ਨਾਲ ਕਰਨਗੇ ਬੈਠਕ, ਲੌਕਡਾਊਨ ਸਬੰਧੀ ਹੋ ਸਕਦੀ ਹੈ ਵਿਚਾਰ ਚਰਚਾ
ਇਸ ਦੇ ਨਾਲ ਹੀ ਉਨ੍ਹਾਂ ਕਿਹਾ," ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੁੱਕੇ ਗਏ ਭਾਰਤ ਦੇ ਕਿਰਿਆਸ਼ੀਲ ਅਤੇ ਦ੍ਰਿੜ ਕਦਮਾਂ ਨੇ ਸਾਨੂੰ ਮਾੜੇ ਹਾਲਾਤਾਂ ਤੋਂ ਬਚਾਇਆ ਹੈ!"