ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਯਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇੱਕ ਵਾਰ ਮੁੜ ਮੋਦੀ ਸਰਕਾਰ 'ਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਦੋਸ਼ ਲਗਾਇਆ ਹੈ। ਅਕਸਰ ਸੋਸ਼ਲ ਮੀਡੀਆ ਰਾਹੀਂ ਦੇਸ਼ ਦੇ ਮੁੱਦਿਆਂ ਨੂੰ ਚੁੱਕਣ ਵਾਲੇ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਰਹੀ ਹੈ।
ਨੌਕਰੀ ਦਿਓ, ਖਾਲੀ ਨਾਅਰੇ ਨਹੀਂ: ਰਾਹੁਲ ਗਾਂਧੀ - ਰਾਹੁਲ ਦਾ ਕੇਂਦਰ 'ਤੇ ਤੰਜ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਕਰ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਭਾਰਤ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਰਹੀ ਹੈ।
ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, "ਮੋਦੀ ਸਰਕਾਰ ਭਾਰਤ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਰਹੀ ਹੈ। ਹੰਕਾਰ ਦੇ ਕਾਰਨ ਉਹ ਜੇਈਈ-ਨੀਟ ਪ੍ਰੀਖਿਆਰਥੀਆਂ ਦੀਆਂ ਅਸਲ ਚਿੰਤਾਵਾਂ ਦੇ ਨਾਲ-ਨਾਲ ਐਸਐਸਸੀ ਅਤੇ ਹੋਰ ਪ੍ਰੀਖਿਆ ਦੇਣ ਵਾਲਿਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਨੌਕਰੀ ਦਿਓ, ਖਾਲੀ ਨਾਅਰੇ ਨਹੀਂ।"
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਇੱਕ ਵੀਡੀਓ ਸੰਦੇਸ਼ ਜ਼ਰੀਏ ਕਿਹਾ ਸੀ, "ਜੋ ਆਰਥਿਕ ਤਰਾਸਦੀ ਦੇਸ਼ ਝੱਲ ਰਿਹਾ ਹੈ, ਉਸ ਮੰਦਭਾਗੀ ਸੱਚਾਈ ਦੀ ਅੱਜ ਪੁਸ਼ਟੀ ਹੋ ਜਾਵੇਗੀ। 40 ਸਾਲਾਂ ਵਿੱਚ ਪਹਿਲੀ ਵਾਰ ਭਾਰਤੀ ਅਰਥਚਾਰਾ ਗੰਭੀਰ ਮੰਦੀ ਵਿੱਚ ਹੈ। ਅਸੱਤਿਆਗ੍ਰਹੀ ਇਸ ਦਾ ਦੋਸ਼ੀ ਰੱਬ ਨੂੰ ਠਹਿਰਾ ਰਹੇ ਹਨ। ਭਾਜਪਾ ਸਰਕਾਰ ਨੇ ਅਸੰਗਠਿਤ ਆਰਥਿਕਤਾ ‘ਤੇ ਹਮਲਾ ਕੀਤਾ ਹੈ ਅਤੇ ਤੁਹਾਨੂੰ ਗ਼ੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"