ਪੰਜਾਬ

punjab

ETV Bharat / bharat

ਮੋਦੀ ਸਰਕਾਰ ਨੇ ਕੈਬਿਨੇਟ ਕਮੇਟੀਆਂ ਦਾ ਕੀਤਾ ਮੁੜ ਗਠਨ - ਅਮਿਤ ਸ਼ਾਹ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਆਰਥਿਕ ਅਤੇ ਸੁਰੱਖਿਆ ਕਮੇਟੀਆਂ 'ਚ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਕਮੇਟੀਆਂ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਰਾਜਨਾਥ ਸਿੰਘ ਤੋਂ ਇਲਾਵਾ ਇਨ੍ਹਾਂ ਕਮੇਟੀਆਂ ਵਿਚ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ, ਨਿਰਮਲਾ ਸੀਤਾਰਮਨ ਅਤੇ ਜੈਸ਼ੰਕਰ ਸ਼ਾਮਲ ਹਨ।

ਮੋਦੀ ਸਰਕਾਰ

By

Published : Jun 6, 2019, 2:03 PM IST

ਨਵੀਂ ਦਿੱਲੀ:ਕੇਂਦਰ ਸਰਕਾਰ ਨੇ ਬੁੱਧਵਾਰ ਨੂੰ 8 ਪ੍ਰਮੁੱਖ ਕੈਬਿਨੇਟ ਕਮੇਟੀਆਂ ਦਾ ਮੁੜ ਨਿਰਮਾਣ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਅਮਿਤ ਸ਼ਾਹ ਜ਼ਿਆਦਾਤਰ ਕਮੇਟੀਆਂ ਦਾ ਹਿੱਸਾ ਹਨ।

ਨਰਿੰਦਰ ਮੋਦੀ ਸਰਕਾਰ ਨੇ ਇਨ੍ਹਾਂ 8 ਕੈਬਿਨੇਟ ਕਮੇਟੀਆਂ ਦਾ ਮੁੜ ਨਿਰਮਾਣ ਕੀਤਾ ਹੈ-

  • ਅਵਾਇੰਟਮੇਂਟ ਕਮੇਟੀ ਆਫ਼ ਦ ਕੈਬਿਨੇਟ
  • ਕੈਬਿਨੇਟ ਕਮੇਟੀ ਆਨ ਅਕੋਮਡੇਸ਼ਨ
  • ਕੈਬਿਨੇਟ ਕਮੇਟੀ ਆਨ ਇਕੋਨਾਂਮਿਕ ਅਫੇਅਰਸ
  • ਕੈਬਿਨੇਟ ਕਮੇਟੀ ਆਨ ਪਾਰਲੀਮੈਂਟ ਅਫੇਅਰਸ
  • ਕੈਬਿਨੇਟ ਕਮੇਟੀ ਆਨ ਪੌਲੀਟੀਕਲ ਅਫੇਅਰਸ
  • ਕੈਬਿਨੇਟ ਕਮੇਟੀ ਆਨ ਸਕਿਉਰਿਟੀ
  • ਕੈਬਿਨੇਟ ਕਮੇਟੀ ਆਨ ਇਨਵੇਸਟਮੈਂਟ ਐਂਡ ਗਰੋਥ
  • ਕੈਬਿਨੇਟ ਕਮੇਟੀ ਆਨ ਏਮਪਲਾਅਮੇਂਟ ਐਂਡ ਸਕਿਲ ਡਿਵਲਪਮੇਂਟ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ 6 ਕਮੇਟੀਆਂ ਜਿਸ 'ਚ ਕੈਬਿਨੇਟ ਕਮੇਟੀ, ਆਰਥਿਕ ਮਸਲਿਆਂ ਦੀ ਕੈਬਿਨੇਟ ਕਮੇਟੀ, ਆਰਥਿਕ ਮਾਮਲਿਆਂ ਦੀ ਕੈਬਿਨੇਟ ਕਮੇਟੀ, ਪਾਰਲੀਮੈਂਟਰੀ ਮਸਲਿਆਂ ਦੀ ਕੈਬਿਨੇਟ ਕਮੇਟੀ, ਰਾਜਨੀਤਿਕ ਮਸਲਿਆਂ ਦੀ ਕੈਬਿਨੇਟ ਕਮੇਟੀ, ਸੁਰੱਖਿਆ ਦੀ ਮੰਤਰੀ ਮੰਡਲ ਕਮੇਟੀ, ਇਨਵੈਸਟਮੈਂਟ ਤੇ ਵਿਕਾਸ ਲਈ ਕੈਬਿਨੇਟ ਕਮੇਟੀ, ਰੁਜ਼ਗਾਰ ਤੇ ਹੁਨਰ ਵਿਕਾਸ ਦੇ ਮੰਤਰੀ ਮੰਡਲ ਕਮੇਟੀ 'ਚ ਥਾਂ ਪ੍ਰਾਪਤ ਹੋਈ ਹੈ।

ਇਸ ਤੋਂ ਇਲਾਵਾ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਆਰਥਿਕ ਅਤੇ ਸੁਰੱਖਿਆ ਕਮੇਟੀਆਂ ਵਿਚ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਕਮੇਟੀਆਂ ਨੂੰ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਰਾਜਨਾਥ ਸਿੰਘ ਤੋਂ ਇਲਾਵਾ ਇਨ੍ਹਾਂ ਕਮੇਟੀਆਂ ਵਿਚ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ, ਨਿਰਮਲਾ ਸੀਤਾਰਮਨ ਅਤੇ ਜੈਸ਼ੰਕਰ ਸ਼ਾਮਲ ਹਨ।

ਉਸ ਦੇ ਨਾਲ ਹੀ ਪਿਯੂਸ਼ ਗੋਇਲ ਨੂੰ ਰੁਜ਼ਗਾਰ ਤੇ ਹੁਨਰ ਵਿਕਾਸ ਦਾ ਕੈਬਨਿਟ ਕਮੇਟੀ, ਇਨਵੈਸਟਮੈਂਟ ਅਤੇ ਵਿਕਾਸ ਦੀ ਕੈਬਨਿਟ ਕਮੇਟੀ, ਰਾਜਨੀਤਿਕ ਮਸਲਿਆਂ ਦੀ ਕੈਬਨਿਟ ਕਮੇਟੀ, ਆਰਥਿਕ ਮਸਲਿਆਂ ਦੀ ਕਮੇਟੀ ਤੇ ਕੈਬਨਿਟ ਕਮੇਟੀ ਨੂੰ ਹਾਊਸਿੰਗ ਕਮੇਟੀਆਂ 'ਚ ਸ਼ਾਮਲ ਕੀਤਾ ਗਿਆ ਹੈ।

ਦਿਲਚਸਪ ਗੱਲ ਇਹ ਹੈ ਕਿ, ਸਮ੍ਰਿਤੀ ਜੁਬੀਨ ਇਰਾਨੀ ਨੂੰ ਮਹਿਲਾ ਅਤੇ ਬਾਲ ਵਿਕਾਸ, ਟੈਕਸਟਾਈਲ ਮੰਤਰੀ ਨੇ ਰੁਜ਼ਗਾਰ ਅਤੇ ਹੁਨਰ ਵਿਕਾਸ ਤੇ ਕੈਬਨਿਟ ਕਮੇਟੀ 'ਚ ਵਿਸ਼ੇਸ਼ ਮੈਂਬਰ ਵਜੋਂ ਸ਼ਾਮਲ ਹੋਏ ਹਨ। ਪਰ ਉਨ੍ਹਾਂ ਨੂੰ ਅੱਠ ਕਮੇਟੀਆਂ 'ਚ ਕੋਈ ਵੀ ਮੈਂਬਰ ਨਹੀਂ ਬਣਾਇਆ ਗਿਆ ਸੀ।

ABOUT THE AUTHOR

...view details