ਪੰਜਾਬ

punjab

ETV Bharat / bharat

ਆਰਥਿਕ ਪੁਨਰ ਸੁਰਜੀਤੀ ਲਈ ਮੋਦੀ ਰੋਡਮੈਪ ਮੁਹੱਈਆ ਕਰਵਾਉਣ ਵਿੱਚ ਅਸਫਲ: ਟੀਐਮਸੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਟੀਐਮਸੀ ਦੇ ਨੇਤਾ ਅਤੇ ਸੰਸਦ ਮੈਂਬਰ ਸੌਗਾਤਾ ਰਾਏ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਮਈ ਤੱਕ ਤਾਲਾਬੰਦੀ ਨੂੰ ਵਧਾਉਣ ਦਾ ਐਲਾਨ ਕਰਨ ਲਈ ਆਪਣੇ ਸੰਬੋਧਨ ਵਿੱਚ ਅਰਥ ਵਿਵਸਥਾ ਦੀ ਮੁੜ ਸੁਰਜੀਤੀ ਲਈ ਰੋਡਮੈਪ ਮੁਹੱਈਆ ਕਰਵਾਉਣ ਵਿੱਚ ਅਸਫਲ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਫੋਟੋ

By

Published : Apr 15, 2020, 7:59 AM IST

ਕੋਲਕਾਤਾ: ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਤਾਲਾਬੰਦੀ ਨੂੰ 3 ਮਈ ਤੱਕ ਵਧਾਉਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਟੀਐਮਸੀ ਨੇਤਾ ਤੇ ਸੰਸਦ ਮੈਂਬਰ ਸੌਗਾਤਾ ਰਾਏ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਮਈ ਤੱਕ ਤਾਲਾਬੰਦੀ ਦੇ ਵਾਧੇ ਦਾ ਐਲਾਨ ਕਰਨ ਲਈ ਆਪਣੇ ਸੰਬੋਧਨ ਵਿੱਚ ਅਰਥਚਾਰੇ ਦੀ ਮੁੜ ਸੁਰਜੀਤੀ ਲਈ ਰੋਡਮੈਪ ਪ੍ਰਦਾਨ ਕਰਨ ਵਿੱਚ ਅਸਫਲ ਰਹੇ।

ਸੌਗਾਤਾ ਰਾਏ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਇਹ ਤਾਂ ਪਤਾ ਹੀ ਸੀ ਕਿ ਤਾਲਾਬੰਦੀ ਦਾ ਸਮਾਂ ਅੱਗੇ ਵੱਧੇਗਾ, ਪਰ ਉਨ੍ਹਾਂ ਨੂੰ ਉਡੀਕ ਸੀ ਕਿ ਮੋਦੀ ਜੀ ਅਰਥਚਾਰੇ ਤੇ ਖੇਤੀਬਾੜੀ ਸੈਕਟਰਾਂ ਨੂੰ ਮੁੜ ਸੁਰਜੀਤ ਕਰਨ ਲਈ ਕੀ ਰੋਡ ਮੈਪ ਤਿਆਰ ਕੀਤਾ ਹੈ, ਇਸ ਉੱਤੇ ਗੱਲਬਾਤ ਹੋਵੇਗੀ। ਉਨ੍ਹਾਂ ਕਿਹਾ ਕਿ, ਪਰ ਮੋਦੀ ਅਜਿਹਾ ਕਰਨ ਵਿੱਚ ਅਸਫ਼ਲ ਰਹੇ ਹਨ।

ਰਾਏ ਨੇ ਕਿਹਾ, “ਅਸੀਂ ਸੋਚਿਆ ਕਿ ਉਹ ਗਰੀਬ, ਪ੍ਰਵਾਸੀ ਮਜ਼ਦੂਰਾਂ ਅਤੇ ਕਿਸਾਨਾਂ ਦੀ ਫਸਲ ਨੂੰ ਘਟਾਉਣ ਲਈ ਕੁਝ ਠੋਸ ਕਦਮਾਂ ਦਾ ਐਲਾਨ ਕਰਨਗੇ, ਪਰ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ।

ਪੀਐਮ ਮੋਦੀ ਨੇ ਐਲਾਨ ਕੀਤਾ ਕਿ ਤਾਲਾਬੰਦੀ 3 ਮਈ ਤੱਕ ਵਧਾ ਦਿੱਤੀ ਜਾਵੇਗੀ ਅਤੇ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਇਹ ਇਕ ਜ਼ਰੂਰੀ ਕਦਮ ਹੈ।

ਦੇਸ਼ਭਰ ਵਿੱਚ ਲੱਗੀ ਤਾਲਾਬੰਦੀ, ਜੋ 25 ਮਾਰਚ ਨੂੰ ਲਾਗੂ ਹੋਈ ਸੀ, ਉਹ 14 ਅਪ੍ਰੈਲ ਨੂੰ ਖ਼ਤਮ ਹੋ ਗਈ ਹੈ।

ਇਹ ਵੀ ਪੜ੍ਹੋ:ਕੋਵਿਡ-19: ਦੇਸ਼ 'ਚ 3 ਮਈ ਤੱਕ ਵਧਿਆ 'ਲੌਕਡਾਊਨ', ਮੋਦੀ ਨੇ ਕੀਤਾ ਐਲਾਨ

ABOUT THE AUTHOR

...view details