ਪੰਜਾਬ

punjab

ETV Bharat / bharat

ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ, ਪ੍ਰਣਬ ਮੁਖਰਜੀ ਸਮੇਤ ਵੱਖ-ਵੱਖ ਆਗੂਆਂ ਨਾਲ ਕੀਤੀ ਕੋਵਿਡ-19 ਸਬੰਧੀ ਚਰਚਾ - corona virus

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਦੌਰਾਨ ਦੇਸ਼ ਦੇ ਚੋਟੀ ਦੇ ਸਿਆਸੀ ਆਗੂਆਂ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਤਿਭਾ ਪਾਟਿਲ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਐੱਚ.ਡੀ ਦੇਵੇਗੌੜਾ,ਕਾਂਗਰਸ ਦੀ ਅੰਤਿਰਮ ਪ੍ਰਧਾਨ ਸੋਨੀਆ ਗਾਂਧੀ ਅਤੇ ਅਕਾਲੀ ਦਲ ਦੇ ਸਰਪਰਸਤ ਪ੍ਰਕਾਸ਼ ਸਿੰਘ ਬਾਦਲ ਸਮੇਤ ਕਈ ਹੋਰ ਆਗੂਆਂ ਨਾਲ ਵਿਚਾ-ਵਟਾਂਦਰਾ ਕੀਤਾ।

ਮੋਦੀ ਨੇ ਸੋਨੀਆ ਗਾਂਧੀ ਸਮੇਤ ਵੱਖ-ਵੱਖ ਆਗੂਆਂ ਨਾਲ ਕੀਤੀ ਕੋਵਿਡ-19 ਸਬੰਧੀ ਕੀਤੀ ਚਰਚਾ
ਮੋਦੀ ਨੇ ਸੋਨੀਆ ਗਾਂਧੀ ਸਮੇਤ ਵੱਖ-ਵੱਖ ਆਗੂਆਂ ਨਾਲ ਕੀਤੀ ਕੋਵਿਡ-19 ਸਬੰਧੀ ਕੀਤੀ ਚਰਚਾ

By

Published : Apr 5, 2020, 8:02 PM IST

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਪ੍ਰਕੋਪ ਦੌਰਾਨ ਦੇਸ਼ ਦੇ ਚੋਟੀ ਦੇ ਸਿਆਸੀ ਆਗੂਆਂ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਪ੍ਰਤਿਭਾ ਪਾਟਿਲ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਐੱਚ.ਡੀ ਦੇਵੇਗੌੜਾ, ਕਾਂਗਰਸ ਦੀ ਅੰਤਿਰਮ ਪ੍ਰਧਾਨ ਸੋਨੀਆ ਗਾਂਧੀ ਅਤੇ ਅਕਾਲੀ ਦਲ ਦੇ ਸਰਪਰਸਤ ਪ੍ਰਕਾਸ਼ ਸਿੰਘ ਬਾਦਲ ਸਮੇਤ ਕਈ ਹੋਰ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ।

ਸੂਰਤਾਂ ਨੇ ਦੱਸਿਆ ਹੈ ਕਿ ਇਨ੍ਹਾਂ ਤੋਂ ਇਲਾਵਾ ਮੋਦੀ ਨੇ ਅਕਾਲੀ ਦਲ ਦੇ ਸਰਪਰਸਤ ਪ੍ਰਕਾਸ਼ ਸਿੰਘ ਬਾਦਲ ਸਮਾਜਵਾਦੀ ਪਾਰਟੀ ਦੇ ਮੁਲਾਯਮ ਸਿੰਘ ਯਾਦਵ, ਅਕਲੇਸ਼ ਯਾਦਵ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ, ਡੀਐੱਮਕੇ ਦੇ ਆਗੂ ਐੱਮਕੇ ਸਟਾਲਿਨ ਆਦਿ ਨਾਲ ਕੋਰੋਨਾ ਨਾਲ ਪੈਦਾ ਹੋਈ ਸਥਿਤੀ 'ਤੇ ਚਰਚਾ ਕੀਤੀ ਗਈ ਹੈ।

ਇਸੇ ਨਾਲ ਹੀ ਪ੍ਰਧਾਨ ਮੰਤਰੀ ਨੇ ਬਾਕੀ ਪਾਰਟੀਆਂ ਦੇ ਆਗੂਆਂ ਨਾਲ ਵੀਡੀਓ ਕਾਨਫਰੰਸ ਰਾਹੀ ਵਿਚਾਰ ਚਰਚਾ ਕੀਤੀ ਹੈ।

ABOUT THE AUTHOR

...view details